ਸਾਥੋਂ ਕਲਾਕਾਰ ਮੰਗਦੇ ਆ ਨਵਾਂ ਆਈਡੀਆ,

KARAN

Prime VIP
ਏਸ ਤਰਾਂ ਹੋਈ ਜਾਂਦੀ ਅੱਜ ਕੱਲ ਲਿਖਣ ਆਲਿਆਂ ਨਾ ਕੀ ਕਰੀਏ!!!!!!!!

ਤਲੀ ਉੱਤੇ ਧਰੋਂ ਨਾ ਰੁਪਈਆ ਗੀਤਕਾਰ ਦੇ,
ਸਾਡੀ ਮਿਹਨਤ ਦੇ ਬਣੇ ਬੈਠੇ ਹੱਕਦਾਰ ਜੇ,
ਸਭ ਕਹਿੰਦੇ ਆ ਫਰੀ ਚੋ ਮਿਲੇ ਜਮਾਂ ਆਈਡੀਆ,
ਸਾਥੋਂ ਕਲਾਕਾਰ ਮੰਗਦੇ ਆ ਨਵਾਂ ਆਈਡੀਆ,

ਕੰਨਾਂ ਦਿਆ ਕੱਚਿਆਂ ਨੂੰ ਭੋਰਾ ਨਾ ਪਰਖ ਬਈ,
ਫੁੱਦੂ ਜੇ ਗਾਣੇ ਤੇ ਦਿੰਦੇ ਲੱਖਾਂ ਹੀ ਖਰਚ ਬਈ,
ਆਵੇ ਲੋਕਾਂ ਨੂੰ ਪਸੰਦ ਨਾ ਉਏ ਭਵਾਂ ਆਈਡੀਆ,
ਸਾਥੋਂ ਕਲਾਕਾਰ ਮੰਗਦੇ ਆ ਨਵਾਂ ਆਈਡੀਆ,

ਟੀ ਵੀ ਉੱਤੇ ਕਹਿੰਦੇ ਆ ਸਰੋਤੇ ਸਾਡੇ ਰੱਬ ਜੀ,
ਫੋਨ ਲਾਉ ਗਾਲ ਤੱਕ ਦਿੰਦੇ ਆ ਗੇ ਕੱਢ ਜੀ,
ਥੋਡਾ ਸੁਣਨਾ ਨੀ ਲੋਕਾਂ ਵਾਲਾ ਸਮਾਂ ਆਈਡੀਆ,
ਸਾਥੋਂ ਕਲਾਕਾਰ ਮੰਗਦੇ ਆ ਨਵਾਂ ਆਈਡੀਆ,

ਗੀਤਾਂ ਦੀਆਂ ਮਾਵਾਂ ਨੂੰ ਵੀ ਯਾਦ ਰੱਖੋ ਸੋਹਣਿਉ,
ਪੈਸੇ ਦੇ ਅੋ ਪੁੱਤੋ ਸਾਡਾ ਹੱਕ ਸਾਥੋਂ ਖੋਣਿਉਂ,
ਕਿਉਂ ਨੀ ਸੋਚਦੇ ਮੈਂ ਪੈਸੇ ਦੇ ਕੇ ਲਵਾਂ ਆਈਡੀਆ,
ਸਾਥੋਂ ਕਲਾਕਾਰ ਮੰਗਦੇ ਆ ਨਵਾਂ ਆਈਡੀਆ,

ਨਿੱਕੇ ਵੱਡੇ ਸਭ ਦੀ ਸਪੋਟ ਹੋਣੀ ਚਾਹੀਦੀ ,
ਇਹਨਾਂ ਦੀ ਗਰੂਰੀ ਬੋਲੀ ਲੋਟ ਹੋਣੀ ਚਾਹੀਦੀ,
ਚਿੱਤ ਕਰਦਾ ਕਢਾ ਕੇ ਹਾੜੇ ਦਵਾਂ ਆਈਡੀਆ,
ਸਾਥੋਂ ਕਲਾਕਾਰ ਮੰਗਦੇ ਆ ਨਵਾਂ ਆਈਡੀਆ,
,,,,,,,,,,,,,,,,,ਨਿੰਦਰ,,,,,,,,,,
 
Top