ਮੇਰੇ ਬਾਪੂ ਦਾ ਗਲ ਘੁੱਟੀ ਨਾਂ - ਬੱਲ ਬੁਤਾਲਾ

KARAN

Prime VIP
ਕਾਫੀ ਕਰਜਾ ਸਿਰ ਤੇ ਚੜਿਆ...
ਫਾਹ ਲੈ ਲੈਣਾ ਜਿਦ ਤੇ ਅੜਿਆ...
ਮਾਰਕੇ ਉਸਨੂੰ ਸਾਡੀ ਦੁਨੀਆਂ ਲੁੱਟੀ ਨਾਂ...
ਨੀ ਰੱਸੀਏ..ਮੇਰੇ ਬਾਪੂ ਦਾ ਗਲ ਘੁੱਟੀ ਨਾ....।

ਅੱਖੀਆਂ ਵਿਚ ਹੰਝੂਆਂ ਦੇ ਪੱਥਰ ਪੀਂਹਦੀਂ ਏ...
ਮੇਰੀ ਮਾਂ ਹੀ ਜਾਣੇ ਕਿਤਰਾਂ ਜੀਂਦੀ ਏ...
ਪਿਛਲੇ ਜੋ ਪੰਜ ਸਾਲ ਤੋਂ ,ਚੱਜ ਨਾ ਸੁੱਤੀ ਨਾਂ..
ਨੀਂ..ਰੱਸੀਏ.....................

ਪਾ ਨਾ ਸਕੇਂ ਦਵਾਈਆਂ ਤੇ ਮੀਂਹ ਵਰਿਆ ਨਾ...
ਕੱਟਿਆ ਗਿਆ ਕੁਨੈਕਸ਼ਨ,ਬਿਲ ਵੀ ਤਰਿਆ ਨਾਂ
ਜੌਆਂ ਵਾਲੀ ਕਣਕ ਕਿਸੇ ਨੇ ਚੁੱਕੀ ਨਾ...
ਨੀ ਰੱਸੀਏ ਮੇਰੇ ਬਾਪੂ.......

ਕੋਈ ਨਾ ਕੋਈ ਰਾਹ ਤਾਂ ਰੱਬ ਵਿਖਾਊਗਾ...
ਟੈਮ ਬੁਤਾਲੇ ਸਾਡੇ ਤੇ ਵੀ ਆਊਗਾ..
ਸਦਾ ਇਹ ਕਿਸਮਤ ਰਹਿਣੀ ਰੁੱਸੀ ਨਾਂ...
ਨੀ ਰੱਸੀਏ ..ਮੇਰੇ ਬਾਪੂ ਦਾ ਗਲ ਘੁੱਟੀ ਨਾਂ......ਬੱਲ ਬੁਤਾਲਾ...3...4..16
 
Last edited:
Top