ਵੇਚ ਕੇ ਜ਼ਮੀਰਾਂ ਨੂੰ , ਤੋਲੇ ਮਾਸਿਆਂ ਦੇ ਭਾਅ `ਚ,

ਫੁੱਲ ਦੇ ਕੇ ਵੀ ਕੋਈ ਕਿਸੇ ਲਈ ਖਾਰ ਬਣ ਜਾਂਦਾ ,
ਕਦੇ ਹੀਰਾ ਕਿਸੇ ਮਾਝੀ ਦੇ ਗਲ ਹਾਰ ਬਣ ਜਾਂਦਾ ।

ਵੇਚ ਕੇ ਜ਼ਮੀਰਾਂ ਨੂੰ , ਤੋਲੇ ਮਾਸਿਆਂ ਦੇ ਭਾਅ `ਚ,
ਹਰ ਸਖਸ਼ ਕਿਉਂ ਏਥੇ , ਹੈ ਬਾਜਾਰ ਬਣ ਜਾਂਦਾ ।

ਸਹਿਮ ਜਾਂਦੇ ਆਲਣੇ ਵੀ, ਡਰਦੇ ਹੋਏ ਪੰਛੀਆਂ ਦੇ,
ਜਦੋਂ ਬਾਗਾਂ ਦਾ ਕੋਈ ਸ਼ਿਕਰਾ ,ਪਹਿਰੇਦਾਰ ਬਣ ਜਾਂਦਾ।

ਮਿਲਦੀ ਆਈ ਸੱਚ ਨੂੰ ,ਯੁਗਾਂ ਤੋਂ,ਸੂਲੀ ਤੇ ਸ਼ਲ਼ੀਬ ,
ਜਾਂ ਜ਼ਹਿਰ ਦਾ ਪਿਆਲਾ , ਓਹਦਾ ਯਾਰ ਬਣ ਜਾਂਦਾ ।

ਤੁਰਦਾ ਏ ਕੋਈ ਨਾਲ ਨਾਲ ,ਪਰਛਾਵਾਂ ਬਣ ਬਣ ਕੇ,
ਕਿਉਂ ਪੂਰੀ ਜਿੰਦਗੀ ਦੇ ਲਈ ,ਇੰਤਜਾਰ ਬਣ ਜਾਂਦਾ ।

ਮੇਰੀ ਪਲਕ ਦਾ ਉਹ ਅੱਥਰੂ ,ਲਗਦੈ ਸੂਲ਼ੀ ਲਟਕਿਆ,
ਕਦੇ ਦਰਦਾਂ ਦਾ ਥਲ ਕਦੇ ,ਆਬ਼-ਸਾਰ ਬਣ ਜਾਂਦਾ ।

ਚੰਗਾ ਏ ਖੁਦਾ ਤੂੰ ਏਥੇ , ਪੱਥਰਾਂ `ਚ ਹੀ ਰਹਿੰਦਾ ਏਂ ,
ਜੇ ਦਿਖਦਾ ਤਾਂ ਸਾਜਿਸ਼ ਦਾ ,ਤੂੰ ਸਿਕਾਰ ਬਣ ਜਾਂਦਾ ।

ਦਸਤੂਰ ਇਹ ਇਸ਼ਕ ਦੇ, ਤੂੰ ਕਿੱਦਾਂ ਦੇ ਬਣਾਏ ਨੇ ,
ਕੋਈ ਪਾਣੀਆਂ ਤੇ ਤਰਦਾ, ਕੋਈ ਥਾਰ ਬਣ ਜਾਂਦਾ ।

ਗੁੰਮ ਹੋ ਗਈ ਸੀ ਮੁੱਹਬੱਤ ਕਿਸੇ ਦੀ ਜੋਬਨੇ ਦੀ ਰੁੱਤੇ ,
ਕੋਈ ਐਵੇਂ ਨਹੀ ਜਵਾਨੀ `ਚ ,ਸਹਿਤਕਾਰ ਬਣ ਜਾਂਦਾ ।

ਸੁਣਿਆਂ ਤੇਰੇ ਦਰ ਮਿਲਦੀ ,ਸਦਾ ਸੱਚ ਨੂੰ ਹੀ ਸਲ਼ੀਬ ,
ਕਾਸ਼! ਜੈਲੀ ਸੱਚ ਬੋਲ ਕੇ , ਗੁਨਾਹ- ਗਾਰ ਬਣ ਜਾਂਦਾ ।।









 
ਬਹੁੱਤ ਵਧੀਆ ਜੈਲੀ ਸਾਹਬ ਜੀਓ.....ਅਗਰ ਇਸਨੂੰ ਥੋੜਾ ਛੋਟਾ ਕੀਤਾ ਜਾਵੇ ਤਾਂ ਵਧੀਆ ਹੋਵੇਗਾ
 

D_Bhullar

Bhullarz
ਸਹਿਮ ਜਾਂਦੇ ਆਲਣੇ ਵੀ, ਡਰਦੇ ਹੋਏ ਪੰਛੀਆਂ ਦੇ,
ਜਦੋਂ ਬਾਗਾਂ ਦਾ ਕੋਈ ਸ਼ਿਕਰਾ ,ਪਹਿਰੇਦਾਰ ਬਣ ਜਾਂਦਾ।
 
Top