ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ


ਗਜ਼ਲ
ਦਰਦ ਦਿਲ ਦਾ ਵਧ ਰਿਹਾ ਹੈ,ਦਿਲਲਗੀ ਦੇ ਨਾਲ ਨਾਲ i
ਬੇਬਸੀ ਵੀ ਪਲ ਰਹੀ ਹੈ, ਬੇਖੁਦੀ ਦੇ ਨਾਲ ਨਾਲ i

ਕਰ ਰਿਹਾ ਏਂ ਦਿਲਬਰਾ ਤੂੰ,ਬਣ ਕੇ ਨਸ਼ਤਰ ਦਿਲ ਤੇ ਵਾਰ,
ਇੰਝ ਦਾ ਮੰਜਰ ਹੈ ਤੇਰੀ, ਦੋਸਤੀ ਦੇ ਨਾਲ ਨਾਲ i

ਖੌਫ਼ ਦਿਲ ਚੋਂ ਮੌਤ ਦਾ ਕੱਢ ,ਜਿੰਦਗੀ ਤੇ ਰੱਖ ਯਕੀਨ,
ਮੌਤ ਤਾਂ ਚਲਦੀ ਰਹੇਗੀ. ਜਿੰਦਗੀ ਦੇ ਨਾਲ ਨਾਲ i

ਉਹ ਬੜੇ ਮਾਸੂਮ ਬਣਕੇ, ਭਾਲਦੇ ਨੇ ਮਦਦਗਾਰ,
ਲੁਟ ਰਹੇ ਪਰ ਚਿਹਰਿਆਂ ਦੀ, ਸਾਦਗੀ ਦੇ ਨਾਲ ਨਾਲ i

ਆਦਮੀ ਦੀ ਹਰ ਸਹੂਲਤ, ਵਾਸਤੇ ਹੈ ਇੰਤਜ਼ਾਮ,
ਹੈ ਨੇ ਮੈਖਾਨੇ ਤੇ ਮੰਦਿਰ, ਹਰ ਗਲੀ ਦੇ ਨਾਲ ਨਾਲ i

ਚਾਨਣੀ ਦਾ ਮੁੱਲ ਨਾ ਪੈਂਦਾ, ਨ੍ਹੇਰਿਆਂ ਦੇ ਹੀ ਬਗੈਰ,
ਜਨਮ ਨ੍ਹੇਰੇ ਦਾ ਜਰੂਰੀ, ਰੌਸ਼ਨੀ ਦੇ ਨਾਲ ਨਾਲ i

ਬਸ ਨਸੀਅਤ ਦੇਣ ਖਾਤਿਰ, ਲਿਖ ਰਿਹਾ ਗਜ਼ਲਾਂ ਤੂੰ ਸੋਹਲ,
ਅਮਲ ਵੀ ਪਰ ਹੈ ਜਰੂਰੀ, ਸ਼ਾਇਰੀ ਦੇ ਨਾਲ ਨਾਲ i
ਆਰ.ਬੀ.ਸੋਹਲ


progress-1.gif
 
Top