ਉਹ ਸ਼ਹਿਰ ਵੀ ਤੇਰਾ ਸੀ ,ਉਹ ਅਦਾਲਤ ਵੀ ਤੇਰੀ ਸੀ,

ਜੇ ਪੱਥਰ ਨਾ ਸ਼ੀਸ਼ੇ ਦੇ, ਕਦੇ ਇੱਕਤਿਲਾਫ਼ ਹੁੰਦਾ ,
ਹਰ ਟੁੱਟਿਆ ਜੋ ਤੇਰੇ ਤੋਂ ,ਵਾਅਦਾ ਮੁਆਫ ਹੁੰਦਾ।

ਉਹ ਸ਼ਹਿਰ ਵੀ ਤੇਰਾ ਸੀ ,ਉਹ ਅਦਾਲਤ ਵੀ ਤੇਰੀ ,
ਫਿਰ ਮੇਰੇ ਨਾਲ ਦੱਸ ,ਤੂੰ ਕਿੱਦਾਂ ਇਨਸਾਫ ਹੁੰਦਾ ।

ਉਹ ਮੁੱਹਬੱਤ ਵੀ ਤੇਰੀ ਸੀ, ਉਹ ਨਫ਼ਰਤ ਵੀ ਤੇਰੀ,
ਨੈਣ ਤੱਕ ਲੈਂਦੇ ਸ਼ੀਰਤ ,ਜੇ ਦਿਲ ਤੇਰਾ ਸਾਫ ਹੁੰਦਾ ।

ਜਰਖੇਜ ਨਾ ਹੁੰਦੀ ਜਮੀਂ ,ਕਦੇ ਕਿਸੇ ਦੀ ਯਾਦ ਵਿੱਚ ,
ਹਰ ਅਸ਼ਕ ਮੇਰੇ ਨੈਣਾਂ ਦਾ, ਜੇ ਬਣ ਗਿਆ ਭਾਫ਼ ਹੁੰਦਾ।

ਲਿਖ ਦਿੰਦਾ ਨਾਮ ਜੈਲੀ , ਇਸ ਵਕਤ ਦੇ ਪਰਾਂ ਤੇ ,
ਜੇ ਦੋਸਤ ਨਾ ਮੇਰਾ ਕਦੇ , ਮੇਰੇ ਬਰਖਿਲ਼ਾਫ ਹੁੰਦਾ ।।

 
Top