]ਸੁੱਕੇ ਨੈਣਾਂ ਦੇ ਸਰਵਰ ,.<>.....<>

ਸੁੱਕੇ ਨੈਣਾਂ ਦੇ ਸਰਵਰ , ਮੈਂ ਆਬ਼ ਕਿੱਥੋਂ ਦੇਵਾਂ ,
ਰਹੇ ਹਰ ਵਕਤ ਵਗਦਾ, ਮੈਂ ਸ਼ੈਲ਼ਾਬ ਕਿੱਥੋਂ ਦੇਵਾਂ।

ਮੈਂ ਤਾਂ ਜਦੋਂ ਵੀ ਏ ਕੀਤੀ , ਬੇਪਨਾਹ ਹੈ ਕੀਤੀ ,
ਮੈਂ ਕੀਤੀ ਹੋਈ ਮੁੱਹਬੱਤ ਦਾ,ਹਿਸਾਬ ਕਿੱਥੋਂ ਦੇਵਾਂ।

ਨਾ ਪੱਥਰ ਨਾ ਬੇਦਰਦ , ਅਜੇ ਦਿਲ ਮੇਰਾ ਹੋਇਆ,
ਫਿਰ ਟਾਹਣੀ ਨਾਲੋਂ ਤੋੜ'ਕੇ , ਗੁਲਾਬ ਕਿੱਥੋਂ ਦੇਵਾਂ ।

ਤੇਰੀ ਸੂਰਤ 'ਚੋਂ ਸ਼ੀਰਤ ,ਮੈਨੂੰ ਲੱਭੀ ਨਾ ਅਜੇ ਤੱਕ ,
ਮੈਂ ਥੱਕੇ ਹੋਏ ਨੈਣਾਂ ਨੂੰ , ਦੱਸ ਜਵਾਬ ਕਿੱਥੋਂ ਦੇਵਾਂ ।

ਜਿੰਦਗੀ ਦੇ ਹਰ ਸਫੇ ਤੇ, ਬੱਸ ਤੇਰਾ ਹੀ ਜਿਕਰ ਏ ,
ਪੰਨੇ ਕੋਰਿਆਂ ਦੇ ਵਾਲੀ , ਮੈਂ ਕਿਤਾਬ ਕਿੱਥੋਂ ਦੇਵਾਂ ।

ਡੁੱਬ ਕੇ ਵੀ ਤਰ ਗਈ , ਮੁੱਹਬੱਤ ਕਦੇ ਪਾਣੀਆਂ ਤੇ,
ਸੀਨੇ ਦਰਦ ਸਾਂਭੀ ਬੈਠਾ ,ਮੈਂ ਚਿਨਾਬ ਕਿੱਥੋਂ ਦੇਵਾਂ ।

ਆਪਣੀ ਸੋਚ ਨੂੰ ਕੁਰੇਦ , ਜੈਲੀ ਅਤੀਤ ਨੂੰ ਨਾ ਦੇਖ ,
ਸਦਾ ਮੱਥੇ ਉੱਤੇ ਦਗਦਾ ,ਮੈਂ ਆਫ਼ਤਾਬ਼ ਕਿੱਥੋਂ ਦੇਵਾਂ ।।





]ਸੁੱਕੇ ਨੈਣਾਂ ਦੇ ਸਰਵਰ ,
 
Top