***ਤੂੰ ਬਦਨਾਮ ਨਾ ਕਿੱਧਰੇ***

ਬੈਗਾਰ ਦੀ ਦੁੱਨੀਆ ਵਿੱਚ ਪੈਗਾਮ ਕਹਿਣ ਤੋਂ ਡਰਦਾ ਹਾਂ,
ਬਦਨਾਮ ਨਾ ਕਿੱਧਰੇ ਹੋ ਜਾਵੇ ਤੇਰਾ ਨਾਮ ਲੈਣ ਤੋਂ ਡਰਦਾ ਹਾਂ,
ਲਫਜ ਮੇਰੇ ਮੁੱਕ ਜਾਦੇ ਸਿਨੇ ਚ' ਉੱਠ ਕੇ ਬੁੱਲੀਅਾਂ ਤੇ,
ਤੂੰ ਰੂਹ ਮੇਰੀ ਦਾ ਹਿੱਸਾ ਸਰੇਆਮ ਕਹਿਣ ਤੋਂ ਡਰਦਾ ਹਾਂ,
ਤੈਨੂੰ ਮੇਰੇ ਦੁੱਖਾਂ ਦੀ ਕੋਈ ਵਜਾਂ ਨਾ ਸਮਝ ਲਵੇ ਯਾਰਾਂ,
ਮਹਿਫਲ ਚ' ਦਰਦ ਆਪਣਾ ਤਮਾਮ ਕਹਿਣ ਤੋਂ ਡਰਦਾ ਹਾਂ,
ਤੂੰ ਬਦਨਾਮ ਨਾ ਕਿੱਧਰੇ ਹੋ ਜਾਵੇ ਤੇਰਾ ਨਾਮ ਲੈਣ ਤੋਂ ਡਰਦਾ ਹਾਂ,

ਤਨਵੀਰ ਗਗਨ ਸਿੰਘ ਵਿਰਦੀ
 
Top