ਕਦੇ ਤੂੰ ਹਸਾਵੇਂ , ਜਿੰਦਗੀ, ਕਦੇ ਤੂੰ ਰੁਆਵੇਂ ,>>>>

ਕਦੇ ਤੂੰ ਹਸਾਵੇਂ , ਜਿੰਦਗੀ ਕਦੇ ਤੂੰ ਰੁਆਵੇਂ ,
ਕਦੇ ਹੋਣੇ ਨਾ ਪੂਰੇ ਉਹ ਖਾਬ਼ ਕਿਉਂ ਦਿਖਾਵੇਂ ।

ਬਣ ਜਾਂਦੀ ਏ ਖੰਡਰ ਜਿਸ ਦਿਲ ਦੀ ਇਮਾਰਤ,
ਕਿੱਥੋਂ ਲੱਭਦੇ ਨੇ ਯਾਰਾ ਫਿਰ' ਓਥੇ ਸਿਰਨਾਵੇਂ ।

ਭਾਵੇਂ ਪੱਥਰ ਏ ਤੂੰ , ਪਰ ਮੇਰੇ ਲਈ ਖੁਦਾ ਏਂ ,
ਤੂੰ ਹਰ ਥਾਂ ਮਾਜੂਦ , ਮੇਰੀ ਅੱਖੀਆਂ ਦੇ ਸਾਹਵੇਂ ।

ਕਿੱਥੋਂ ਰੱਖਦੈਂ ਉਮੀਦਾ ,ਉਸ ਪਾਰ ਦੇ ਕਿਨਾਰੇ ,
ਦੋ 'ਦੋ ਬੇੜੀਆਂ ਦੇ ਵਿੱਚ, ਜੇ ਪੈਰ ਤੂੰ ਟਿਕਾਵੇਂ ।

ਨਾਲ ਕਦੇ ਤੂੰ ਭੁਲੇਖੇ , ਥਲ਼ਾਂ ਵਿੱਚ ਵੀ ਬਰਸ ,
ਸਮੁੰਦਰਾਂ ਦੇ ਉੱਤੇ ਤੂੰ , ਹਰ ਰੋਜ ਬਰਸ ਆਵੇਂ ।

ਅੰਦਰੋਂ ਤੱਕਦਾ ਸੀ ਤੂੰ ਹੁਣ ਦੋਸ਼ ਦੇਵੇਂ ਨੈਣਾਂ ਨੂੰ ,
ਹੰਝੂ ਨੈਣਾਂ ਨੂੰ ਤੂੰ ਦੇ ਕੇ ,ਦਿਲਾ ਆਪ ਪਛਤਾਵੇਂ ।

ਮੈਂ ਟੋਟੇ ਹੋ ਕੇ ਬਣਿਆ ਹਾਂ, ਜੈਲੀ ਤੇਰੀ ਵੰਝਲ਼ੀ ,
ਮਿਲੇ ਦਿਲ ਨੂੰ ਸਕੂਨ , ਹੇਕ ਵਸਲ਼ ਦੀ ਜੇ ਲਾਵੇਂ ।

ਦਿਲ ਖਾਲੀ ਰਿਹਾ ਕਬਰਾਂ ਦੇ ,ਕੁੱਜਿਆਂ ਦੇ ਵਾਂਗੂ ,
ਇਹ ਵੀ ਝੂਠੀ ਏ ਉਮੀਦ, ਜੇ ਤੂੰ ਆਪਣਾ ਬਣਾਵੇਂ ।

ਤਪਦਾ ਰਿਹਾ ਥਲ ਵਾਂਗ ,ਜੈਲੀ ਸੁਲ਼ਗਦੇ ਖਿਆਲੀਂ,
ਕਿੰਨਾ ਚਿਰ ਬਹਿੰਦਾ , ਉੱਡਦੇ ਬੱਦਲ਼ਾਂ ਦੀ ਛਾਵੇਂ ।।
 
Top