ਕਣਕ ਜਾਵਾਂ ਦਾ ਵੱਢ ਓ ਜੱਟਾ....

ਕਣਕ ਜਾਵਾਂ ਦਾ ਵੱਢ ਓ ਜੱਟਾ ।
ਸਿਫ਼ਤਾਂ ਅੱਡੋ ਅੱਡ ਓ ਜੱਟਾ ।
ਨਵੀਂ ਫ਼ਸਲ ਦੀ ਗੱਲ ਚਲਾ ਤੂੰ,
ਪਹਿਲੀਆਂ ਗੱਲਾਂ ਛਡ ਓ ਜੱਟਾ ।
ਦੋ ਧਾਰੀ ਤਲਵਾਰ ਏ ਦੁਨੀਆਂ,
ਵਕਤ ਨਿਵਾਕੇ ਕੱਢ ਓ ਜੱਟਾ ।
ਜਿਹੜਾ ਆਉਂਦਾ ਡਿਗਦਾ ਜਾਂਦਾ,
ਜੱਗ ਏ ਡੂੰਘੀ ਖੱਡ ਓ ਜੱਟਾ ।
ਮਿਹਨਤ ਦਾ ਹਲ ਕਿਹੜਾ ਵਾਹਵੇ,
ਭੰਨ ਕੇ ਅਪਣੇ ਹੱਡ ਓ ਜੱਟਾ ।
ਚੰਨ ਤੇ ਤੁਰ ਗਏ ਸੱਜਣ 'ਸ਼ਰਫ਼ੀ'
ਤੈਨੂੰ ਕੱਲਿਆਂ ਛੱਡ ਓ ਜੱਟਾ ~
~ ਅਸ਼ਰਫ਼ ਸ਼ਰਫ਼ੀ
 
Top