]ਮੇਰੀ ਅਜੇ ਪਰਵਾਜ਼ ਬਾਕੀ ਏੇ >>>>>>>>>>.>>>

ਮੇਰੀ ਅਜੇ ਪਰਵਾਜ਼ ਬਾਕੀ ਏੇ ਤੇਰੇ ਸ਼ਹਿਰਾਂ ਦੇ ਵੱਲ ,
ਕਿੱਦਾਂ ਮੈਂ ਮੁੜਕੇ ਵੇਖਾਂ ਬੀਤੇ ਹੋਏ ਪਹਿਰਾਂ ਦੇ ਵੱਲ ।

ਨਾਪੀ ਨਾ ਕਦੇ ਵੀ ਮੇਰੇ ਦਿਲ ਦੀ ਗਹਿਰਾਈ ਉਸਨੇ ,
ਖੜਾ ਤੱਕਦਾ ਰਿਹਾ ਕਿਨਾਰੇ ਉੱਤੇ ਲਹਿਰਾਂ ਦੇ ਵੱਲ ।

ਝੱਖੜਾਂ ਤੋਂ ਸਦਾ ਬਚਾਇਆ ਉਸ ਰੁੱਖ ਨੇ ਸੀ ਉਸਨੂੰ ,
ਮੁੜ ਕੇ ਨਾ ਆਇਆ ਪਰਿੰਦਾ ਕਦੇ ਠਹਿਰਾਂ ਦੇ ਵੱਲ ।

ਬਲ਼ਦੇ ਹੋਏ ਮੌਸਮ ਦੀ ਬੱਸ ਮੇਰੇ ਤਪਸ਼ ਹਿੱਸੇ ਆਈ ,
ਪੈਗਾਮ ਮੋਹ ਭਿੱਜੇ ਭੇਜੇ ਜਦ ਵੀ ਦੁਪਹਿਰਾਂ ਦੇ ਵੱਲ ।

ਖੁਦਾ ਕੀ ਕਿਹਾ ਉਹ ਮੂਰਤ ਪੱਥਰ ਦੀ ਹੀ ਬਣ ਗਿਆ ,
ਤੱਕਿਆ ਨਾ ਕਦੇ ਉਸਨੇ ਮੈ ਬੈਠਾ ਰਿਹਾ ਪੈਰਾਂ ਦੇ ਵੱਲ ।

ਸੱਚ ਦਾ ਸੀ ਆਸ਼ਿਕ ਸ਼ੁਕਰਾਤ ਡਰਿਆ ਨਾ ਮੌਤ ਕੋਲੋਂ ,
ਮੁਸਕਰਾਉਂਦਾ ਰਿਹਾ ਤੱਕ ਤੱਕ ਕੇ ਉਹ ਜ਼ਹਿਰਾਂ ਦੇ ਵੱਲ ।

ਮੇਰੇ ਜਜ਼ਬਾਤਾਂ ਦਾ ਕਤਲ ਤਾਂ ਕਿਸੇ ਆਪਣੇ ਨੇ ਕੀਤਾ,
ਜੈਲੀ ਉਠਾਉਂਦਾ ਰਿਹਾ ਉਗਲਾਂ ਐਵੇਂ ਹੀ ਗੈਰਾਂ ਦੇ ਵੱਲ ।।
 
Top