]ਭਰੇ ਰੰਗ ਮੈਂ ਹਾਜਾਰਾਂ ਪਰ 'ਜਿੰਦਗੀ ਫਿੱਕਦੀ ਰਹੀ ,

ਭਰੇ ਰੰਗ ਮੈਂ ਹਾਜਾਰਾਂ ਪਰ 'ਜਿੰਦਗੀ ਫਿੱਕਦੀ ਰਹੀ ,
ਲਕੀਰ'' ਹੱਥਾਂ ਤੋਂ ਮੁੱਹਬੱਤ ਵਾਲੀ' ਮਿਟਦੀ ਰਹੀ ।

ਤੂੰ ਕਹਿੰਦਾ ਸੀ ਹਰ ਸ਼ੈ ਮਹਿੰਗੀ ਹੈ ਤੇਰੇ ਸ਼ਹਿਰ ਵਿੱਚ ,
ਭਾਅ ਕੌਡੀਆਂ ਦੇ ਜ਼ਮੀਰ ਏਥੇ ਸੀ ਵਿਕਦੀ ਰਹੀ ।

ਚੋਗ ਪੱਥਰਾਂ ਦੇ ਖੇਤ ਵਿੱਚ ਚੁਗਣ ਲਈ ਆਵਾਂ ,
ਸਿਖਾਉਂਦੀ ਰਹੀ ਜਿੰਦਗੀ ਤੇ ਕੁਝ ਸਿੱਖਦੀ ਰਹੀ ।

ਵਾਂਗ ਲੰਘਿਆ ਹਨੇਰੀ ਕੋਈ ਆ ਕੇ ਨੇੜੇ ਦਿਲ ਦੇ ,
ਓਝਲ ਹੋ ਗਿਆ ਨੈਣਾਂ ਤੋ ਸੀ ਧੂੜ ਦਿਖਦੀ ਰਹੀ ।

ਕਿੱਦਾਂ ਦਸਤਕ ਕੋਈ ਦਿੰਦਾ ਦਿਲ ਦੀ ਦਹਿਲ਼ੀਜ਼ ਤੇ,
ਜਿੰਦਗੀ ਬਣ ਕਦੇ ਲਛਮਣ ਰੇਖਾ ਖਿੱਚਦੀ ਰਹੀ ।

ਬਾਹਾਰਾਂ ਦੀ ਰੁੱਤੇ ਕੁਮਲਾ ਗਏ ਫੁੱਲ ਸਧਰਾਂ ਦੇ ,
ਵਗੀ ਐਸੀ ਕੋਈ ਹਨੇਰੀ ਜਿੰਦਗੀ ਸਿਮਟਦੀ ਰਹੀ ।

ਕਦੇ ਮਿਲਿਆ ਨਾ ਮੁੱਹਬੱਤ ਦਾ ਪਰਛਾਵਾਂ ਤੱਕ ,
ਜਿੰਦਗੀ ਕਰਦੀ ਰਹੀ ਛਲ਼ਾਵਾ ਨਾ ਗੱਲ ਹਿੱਤ ਦੀ ਰਹੀ ।

ਦੁਆ ਮੰਗੀ ਨਾ ਕਿਸੇ ਨੇ ਰਹੇ ਹਰਫ਼ ਸਹਿਕਦੇ ,
ਕਲਮ ਰੋਂਦੀ ਕਰਲਾਉਂਦੀ ਜੈਲੀ ਦਰਦ ਲਿਖਦੀ ਰਹੀ ।
 
"ਕਦੇ ਮਿਲਿਆ ਨਾ ਮੁੱਹਬੱਤ ਦਾ ਪਰਛਾਵਾਂ ਤੱਕ ,
ਜਿੰਦਗੀ ਕਰਦੀ ਰਹੀ ਛਲ਼ਾਵਾ ਨਾ ਗੱਲ ਹਿੱਤ ਦੀ ਰਹੀ ।
ਦੁਆ ਮੰਗੀ ਨਾ ਕਿਸੇ ਨੇ ਰਹੇ ਹਰਫ਼ ਸਹਿਕਦੇ ,
ਕਲਮ ਰੋਂਦੀ ਕਰਲਾਉਂਦੀ ਜੈਲੀ ਦਰਦ ਲਿਖਦੀ ਰਹੀ ।"
Nice work jelly ji ;)
 
Top