ਅੱਜ ਮੈਨੂੰ ਤੇਰਾ ਜਵਾਬ ਚਾਹਿਦਾ ਹੇ.

ਅੱਜ ਮੈਨੂੰ ਤੇਰਾ ਜਵਾਬ ਚਾਹਿਦਾ ਹੇ......?
ਹੁਣ ਮੈਨੂੰ ਲੋੜ ਨਹੀਂ ਤੇਰੇ ਪਿਆਰ ਯਾ ਤੇਰੀ ਵਫ਼ਾ ਦੀ.....
ਅੱਜ ਮੈਨੂੰ ਅਪਣੇ ਲਈ ਬਣਦਾ ਤੇਰਾ ਸਤਿਕਾਰ ਚਾਹਿਦਾ ਹੇ......

"ਮੈਂ" ਸੋਹਣੀ ਵਾਂਗ ਡੁੱਬੀ ਹਾਂ ਤੇ ਸੱਸੀ ਵਾਂਗ ਭੁੱਜੀ ਹਾਂ....
ਪਰ ਤੂੰ ਮੈਨੂੰ ਨਾਮ ਦਿੱਤਾ "ਸਾਹਿਬਾ ਦਾ....
ਜੋ ਸ਼ਾਇਦ ਮਜਬੂਰ ਸੀ......
ਕਦੇ ਭਾਇਆਂ ਦੇ ਓੱਚੇ ਬੋਲਾਂ ਤੋਂ ਯਾ ਕਦੇ ਯਾਰ ਦੇ ਸੁੱਚੇ ਕੌਲਾਂ ਤੋਂ.....
ਪਰ ਹੁਣ ਮੈਨੂੰ ਲੋੜ ਨਹੀਂ ਤੇਰੀ ਚਾਹਤ ਯਾ ਤੇਰੀ ਪ੍ਰੀਤ ਦੀ....
ਅੱਜ ਮੈਨੂੰ ਮੇਰੀਆਂ ਕੁਰਬਾਣੀਆਂ ਦਾ ਹਿਸਾਬ ਚਾਹਿਦਾ ਹੇ.....


"ਮੈਂ" ਰਾਣੀ ਝਾਂਸੀ ਬਣੀ ਹਾਂ ਤੇ ਮਾਤਾ ਗੁਜਰੀ ਵਾਂਗ ਵੀ ਖੜੀ ਹਾਂ....
ਪਰ ਤੂੰ ਮੈਨੂੰ ਨਾਮ ਦਿੱਤਾ "ਲੂਣਾ" ਦਾ....
ਜੋ ਸ਼ਾਇਦ ਮਜਬੂਰ ਸੀ....
ਕਦੇ ਅਪਣੇ ਟੁੱਟੇ ਅਰਮਾਣਾਂ ਤੋਂ, ਯਾ ਕਦੇ ਬਾਬਲ ਦੇ ਇਹਸਾਨਾਂ ਤੋਂ....
ਪਰ ਹੁਣ ਮੈਨੂੰ ਲੋੜ ਨਹੀਂ ਤੇਰ ਦਿਲਾਸੇ ਦੀ ਯਾ ਤੇਰੇ ਕਿਸੇ ਸਹਾਰੇ ਦੀ....
ਅੱਜ ਮੈਨੂੰ ਅਪਣੀਆਂ ਮਜਬੂਰੀਆਂ ਦਾ ਇਹਸਾਸ ਚਾਹਿਦਾ ਹੇ......

ਮੈਂ ਤੇਰੀ ਹਰ ਚਾਹਤ ਨੂੰ..
ਰੱਬ ਦਾ ਹੁਕਮ ਸਮਝ ਬੈਠੀ ਹਾਂ....
ਪਰ ਤੂੰ ਏਸ ਨੂੰ ਨਾਮ ਦਿੱਤਾ ਬੱਸ "ਅਬਲਾ" ਦਾ....
ਜੋ ਸ਼ਾਇਦ ਮਜਬੂਰ ਸੀ....
ਕਦੇ ਅਪਣੇ ਮਾਪਿਆਂ ਦੇ ਜਜਬਾਤਾਂ ਤੋਂ ਯਾ ਕਦੇ ਤੇਰੇ ਝੂਠੇ ਲਾਰਿਆਂ ਤੋਂ....
ਪਰ ਹੁਣ ਮੈਨੂੰ ਲੋੜ ਨਹੀਂ ਤੇਰੀ ਹਮਦਰਦੀ ਦੀ...ਯਾ ਮੇਰੇ ਕਿਸੇ ਸ਼ਿਕਵੇ ਦੀ....
ਅੱਜ ਮੈਨੂੰ ਤੇਰੀਆਂ ਗਲਤੀਆਂ ਦਾ ਵੀ ਇਜ਼ਹਾਰ ਚਾਹਿਦਾ ਹੇ.....

'ਮੈਂ" ਫੁਲਾਂ ਵਾਂਗ ਮਹਿਕੀ ਹਾਂ ..ਤਾਰਿਆਂ ਵਾਂਗ ਵੀ ਚਮਕੀ ਹਾਂ....
ਪਰ ਤੂੰ ਨਾਮ ਦਿੱਤਾ ਏ ਤਾਂ ਬੱਸ "ਸ਼ਰਾਬ" ਦਾ....
ਜੋ ਸ਼ਾਇਦ ਮਜਬੂਰ ਸੀ....
ਕਦੇ ਤੇਰੀਆਂ ਲੱਖਾਂ ਖੁਸ਼ੀਆਂ ਹੱਥੋਂ ਯਾ ਕਦੇ ਤੇਰੀਆਂ ਅਪਣੀਆਂ ਮਜਬੂਰੀਆਂ ਹੱਥੋਂ....
ਪਰ ਹੁਣ ਲਿਖ ਸਕਾਂ ਕੋਈ ਕਿਤਾਬ ਤੇਰੀ ਬੇਵਫਾਈ ਤੇ...
ਮੈਂ ਵੀ ਤੇਰੇ ਵਾਂਗ ...
ਅੱਜ ਏਹ ਅੰਦਾਜ ਚਾਹਿਦਾ ਹੇ.....
ਅੱਹ ਮੈਨੂੰ ਤੇਰਾ ਜਵਾਬ ਚਾਹਿਦਾ ਹੇ..........
 
ਕਦੇ ਅਪਣੇ ਮਾਪਿਆਂ ਦੇ ਜਜਬਾਤਾਂ ਤੋਂ ਯਾ ਕਦੇ ਤੇਰੇ ਝੂਠੇ ਲਾਰਿਆਂ ਤੋਂ....
ਪਰ ਹੁਣ ਮੈਨੂੰ ਲੋੜ ਨਹੀਂ ਤੇਰੀ ਹਮਦਰਦੀ ਦੀ...ਯਾ ਮੇਰੇ ਕਿਸੇ ਸ਼ਿਕਵੇ ਦੀ....
ਅੱਜ ਮੈਨੂੰ ਤੇਰੀਆਂ ਗਲਤੀਆਂ ਦਾ ਵੀ ਇਜ਼ਹਾਰ ਚਾਹਿਦਾ ਹੇ....

nice wording .....Aman ji
 
Top