ਪੱਤਣਾਂ'ਤੇ ਬੈਠਾ ਇਸ਼ਕ ਜਾਨ ਵੀ ਤੇ ਮੰਗਦਾ ,

ਹਿੱਕ ਤਾਣ ਤੋਪਾਂ ਅੱਗੇ ਖੜਨਾ ਕੋਈ ਸੌਖਾ ਨਹੀਂ ,
ਮੰਜਿਲ ਕੋਲ ਪੈਰ ਪਿੱਛੇ ਕਰਨਾ ਕੋਈ ਸੌਖਾ ਨਹੀਂ',

ਕਿਨਾਰੇ ਤੇ ਖੜਕੇ ਤਾਂ ਹਰ ਕੋਈ ਖੁਸ਼ ਹੋਵੇ ,
ਸਮੁੰਦਰ' ਦੀਆਂ ਲਹਿਰਾਂ ਤੇ ਤਰਨਾਂ ਕੋਈ ਸੋਖਾ ਨਹੀਂ
,
ਅਣਖ ਅਤੇ ਗੈਰਤ ਤਾਂ ਖੂਨ ਵਿੱਚ ਹੁੰਦੀ ਏ ,
ਦੇਸ ਖਾਤਰ ਫਾਂਸੀ ਤੇ ਚੜਨਾ ਕੋਈ ਸੌਖਾ ਨਹੀਂ ,

ਭਗਤੀ ਤੇ ਸ਼ਕਤੀ ਦਾ ਸਮੇਲ ਹੁੰਦਾ ਦਿਲ ਅੰਦਰ ,
ਸੀਸ ਰੱਖ ਕੇ ਤਲੀ ਤੇ ਲੜਨਾ ਕੋਈ ਸੌਖਾ ਨਹੀਂ ,

ਸੁਣ ਚੀਕਾਂ ਤੇ ਕੂਕਾਂ ਪੱਥਰ ਵੀ ਪਿਘਲ ਗਏ ,
ਸੱਸੀ ਵਾਂਗੂ ਥਲਾਂ ਵਿੱਚ ਸੜਨਾ ਕੋਈ ਸੌਖਾ ਨਹੀਂ ,

ਪੱਤਣਾਂ'ਤੇ ਬੈਠਾ ਇਸ਼ਕ ਜਾਨ ਵੀ ਤੇ ਮੰਗਦਾ ,
ਕੱਚੇ ਘੜੇ ਨਾਲ ਝਨਾਂ 'ਚ ਵੜਨਾ ਕੋਈ ਸੌਖਾ ਨਹੀਂ ,

ਯਾਰ ਵਿੱਚੋਂ ਹੀ ਰੱਬ ਦਿਸਣ ਲੱਗ ਪੈਂਦਾ ,
ਖੋਦਣ ਲਈ ਨਹਿਰਾਂ ਤੇਸਾ ਫੜਨਾ ਕੋਈ ਸੌਖਾ ਨਹੀਂ ,

ਯਾਰ ਜਿੱਤ ਜਾਵੇ ਬਾਜ਼ੀ ਝੁਕਣਾ ਏ ਪੈਂਦਾ ,
ਏਦਾਂ ਜੈਲੀ ਮਰਜਾਣੇ ਵਾਂਗੂ ਹਰਨਾ ਕੋਈ ਸੌਖਾ ਨਹੀਂ ii
 
Top