ਕਿਉੁਂ ਬਦਲ ਜਾਂਦੀ ਏ ਪਿਆਰ ਦੀ ਪਰੀਭਾਸ਼ਾ ,

ਕਿਉੁਂ ਬਦਲ ਜਾਂਦੀ ਏ ਪਿਆਰ ਦੀ ਪਰੀਭਾਸ਼ਾ ,
ਕਿਉਂ ਬਣ ਜਾਂਦਾ ਇਹ ਲੋਕਾਂ ਲਈ ਤਾਮਾਸ਼ਾ ,
ਪਿਆਰ ਤਾਂ ਓਹੀ ਹੁੰਦਾ ਜੋ ਇੱਕ ਮਾਂ ਕਰਦੀ ਏ ,
ਬੱਚੇ ਨਾਲ ਰੂਹ ਦਾ ਰਿਸਤਾ ਸ਼ਾਇਦ ਤਾਂ ਕਰਦੀ ਏ ,
ਜਦੋਂ ਟੁੱਟਦੇ ਨੇ ਰਿਸਤੇ ਤਾਂ ਪਿਆਰ ਹਿਸਾਬ ਕਿਉਂ ਬਣ ਜਾਂਦਾ ,
ਜਦੋਂ ਟੁੱਟਦੇ ਨੇ ਰਿਸਤੇ ਤਾਂ ਪਿਆਰ' ਤੇਜਾਬ ਕਿਉਂ ਬਣ ਜਾਂਦਾ ,
ਉਸ ਵਕਤ ਇਹ' ਮੁੱਹਬੱਤ ਕਿਉਂ ਕਹਿਰ ਗੁਜਾਰ ਜਾਂਦੀ ਏ ,
ਫਿਰ ਹਰ ਦਿਨ , ਹਰ ਰਾਤ ,ਮੈ ਤੇ ਮੇਰੀ ਸੋਚ ਹਾਰ ਜਾਂਦੀ ਏ ।

ਇਸ ਪਿਆਰ 'ਚ ਕਿੱਦਾਂ ਦਾ ਬਣ ਜਾਂਦਾ ਟਰਿੰਡ ਏ ,
ਲੜਕੀ ਇੱਕ ਦੋਸਤ ਨਹੀ ਇੱਕ ਗਰਲ ਫਰਿੰਡ ਏ ,
ਕਿਉੁਂ ਬਦਲ ਜਾਂਦੀ ਏ ਪਿਆਰ ਦੀ ਪਰੀਭਾਸ਼ਾ ,
ਕਿਉਂ ਬਣ ਜਾਂਦਾ ਇਹ ਲੋਕਾਂ ਲਈ ਤਾਮਾਸ਼ਾ ,
ਲੜਕੀ ਦੋਸਤ ਜਾਂ ਗਰਲ ਫਰਿੰਡ ਇਸ ਵਿੱਚ ਕੀ ਫਰਕ ਏ ,
ਮੈਂ ਲੱਭਦਾ ਰਿਹਾ' ਸ਼ਬਦਕੋਸ਼ ਮੈਨੂੰ ਨਹੀ ਪਤਾ ਕੀ ਤਰਕ ਏ ,
ਪਿਆਰ ਤਾਂ ਓਹੀ ਹੁੰਦਾ ਕਿਉਂ ਬਦਲ ਜਾਂਦੀ ਏ ਸੋਚ
ਬੱਸ ਇਹੋ ਗੱਲ ਅੰਦਰੋ ਅੰਦਰੀ ਮੈਨੂੰ ਮਾਰ ਜਾਂਦੀ ਏ ,
ਫਿਰ ਹਰ ਦਿਨ , ਹਰ ਰਾਤ , ਮੈ ਤੇ ਮੇਰੀ ਸੋਚ ਹਾਰ ਜਾਂਦੀ ਏ ,

ਪਿਆਰ ਆਤਮ ਹੱਤਿਆ ਨਹੀ ਜਿੰਦਗੀ ਬਖਸ਼ਦਾ ,
ਪਿਆਰ' ਇਸ਼ਕ ਗੁਲਾਮੀ ਨਹੀ ਆਜਾਦੀ ਬਖਸ਼ਦਾ ,
ਰੱਬ ਜੀ ਇਸ਼ਕ ਤਾਂ ਤੇਰੇ ਦਰ ਦੀ ਸੱਚੀ ਸਜ਼ਾਵਟ ਏ,
ਇਹ ਰਾਧਾ ਦੀ ਮੁੱਹਬਤ ਤੇ ਮੀਰਾਂ ਦੀ ਇਬਾਦਤ ਏ ,
ਮੈਂ ਤਾਂ ਅਣਜਾਣ ਹਾਂ ਰੱਬਾ ਕਿਉਂ ਟੁੱਟਦੇ ਨੇ ਰਿਸਤੇ ,
ਏ ਬਦਲ ਰਹੀ ਦੁਨੀਆ , ਬਣਦੇ ਜਾਲ਼ਿਮ ਫਰਿਸ਼ਤੇ ,
ਜੈਲੀ ਕੋਈ ਮੰਗਦਾ ਏ ਫੁੱਲ ਕਿਉਂ ਮਿਲ ਖਾਰ ਜਾਂਦੀ ਏ ,
ਫਿਰ ਹਰ ਦਿਨ , ਹਰ ਰਾਤ , ਮੈਂ ਤੇ ਮੇਰੀ ਸੋਚ ਹਾਰ ਜਾਂਦੀ ਏ ।
ਬੱਸ , ਬੇਬੱਸ , ਮੈਂ ਤੇ ਮੇਰੀ ਸੋਚ ਬੱਸ ਹਾਰ ਜਾਂਦੀ ਏ ।।।।
 

Ginny

VIP
Kaura sach
Hamesha do dost (munda kudi) v galat nigha naal dekhe jande ne ke chakkar a koi
Te ise ch e shayd kudi piche ho jandi ke dosti te taumat na lagge


Yaar bahut sohna likheya tu
Rabb teri kalam nu hor chaar chann laave :salut
 
Top