ਕਾਸ਼ ! ਕਦੇ ਉਹ [>>>>{}

ਓਹਦੇ ਆਉਣ ਦਾ ਦਿਲ ਨੂੰ ਕਦੇ ਆਭਾਸ਼ ਤਾਂ ਹੁੰਦਾ' ,
ਸੱਚੀਆਂ ਰੂਹਾਂ ਦਾ ਦਿਲ ਵਿੱਚ ਕਦੇ ਵਾਸ ਤਾਂ ਹੁੰਦਾ ,

ਦਰਦ ਸਹਿਣ ਤੋਂ ਮੈ ਤਾਂਂ ਡਰਿਆ ਨਹੀ ਸੀ ਕਦੇ ਵੀ ,
ਪਰ ਦਰਦ ਦੇਣ ਵਾਲੇ ਨੂੰ ਕਦੇ ਇਹਿਸਾਸ ਤਾਂ ਹੁੰਦਾ ,

ਬੁੱਕਾਂ ਭਰ ਭਰ ਕੇ ਵੰਡੀ ਮੈਂ ਮੁੱਹੱਬਤ ਸੀ ਉਸਨੂੰ ,
ਓਹਦੇ ਦਿਲ ਵਿੱਚੋਂ ਨਫਰਤ ਦਾ ਕਦੇ ਵਿਨਾਸ਼ ਤਾਂ ਹੁੰਦਾ,

ਕਾਸ਼ ! ਉਹ ਜੈਲੀ ਦੇ ਹਰਫਾਂ ਦੇ ਦਰਦ ਨੂੰ ਸਮਝਦਾ ,
ਲਿਖੇ ਹਰਫ਼ ਪੜ ਓਹਦਾ ਦਿਲ ਕਦੇ ਉਦਾਸ' ਤਾਂ ਹੁੰਦਾ,

ਵਿਛਦਾ ਰਿਹਾ ਜੈਲੀ ਓਹਦੇ ਖਾਕ਼ ਬਣ ਕਦਮਾਂ ਵਿੱਚ ,
ਕਦੇ ਇੱਕ ਪਲ' ਦੇ ਲਈ ਮੈਂ ਆਮ ਤੋਂ ਖਾਸ ਤਾਂ ਹੁੰਦਾ ,

ਮੇਰੇ ਅੱਥਰੂ ਵੀ ਬੇਵਫਾ਼ ਸਦਾ ਵਗਦੇ ਰਹੇ ਉਸ ਵਾਂਗ ,
ਕਾਸ਼ ! ਇੱਕ ਦਿਨ ਦੇ ਲਈ ਏਨਾ ਦਾ ਉਪਵਾਸ ਤਾਂ ਹੁੰਦਾ,

ਜੇ ਉਹ ਸਾਡੀ ਜਾਨ ਵੀ ਮੰਗਦਾ ਤਾਂ ਦੇ ਦਿੰਦੇ ਕਦੇ ਉਸਨੂੰ ,
ਕਦੇ ਵਫਾ਼ ਦੇ ਟੈਸਟ 'ਚੋਂ ਉਹ ਜੈਲੀ ਪਾਸ ਤਾਂ ਹੁੰਦਾ ,,।।
 
Top