UNP

ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾਲ

Go Back   UNP > Poetry > Punjabi Poetry

UNP Register

Old 01-Feb-2016
R.B.Sohal
 
ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾਲ

ਗਜ਼ਲ
ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾਲ ਰੱਖੀਂ i
ਜੋ ਫਤਿਹ ਕਰਦਾ ਮੁਸੀਬਤਾਂ ਨੂੰ ,ਉਹ ਜੋਸ਼ ਜੀਵਨ ਚ ਢਾਲ ਰੱਖੀਂ i

ਇਹ ਨ੍ਹੇਰ ਸੂਰਜ ਨੂੰ ਨਿਗਲ ਜਾਂਦੇ,ਤੇ ਕੈਦ ਕਰਦੇ ਉਜਾਲਿਆਂ ਨੂੰ,
ਕਰੀਂ ਤੂੰ ਰਾਖੀ ਉਜਾਲਿਆਂ ਦੀ, ਮਿਸ਼ਾਲ ਬਲਦੀ ਤੂੰ ਨਾਲ ਰੱਖੀਂ i

ਬੜੇ ਹੀ ਨਾਜੁਕ ਨੇ ਪਾਕ ਰਿਸ਼ਤੇ, ਇਹ ਤਿੜਕ ਜਾਂਦੇ ਨੇ ਕੱਚ ਵਾਂਗੂੰ,
ਨਾ ਫੇਰ ਜੁੜਦੇ ਜੇ ਟੁੱਟ ਜਾਵਣ,ਇਨ੍ਹਾ ਨੂੰ ਹਰ ਪਲ ਸੰਭਾਲ ਰੱਖੀਂ i

ਜ਼ਮੀਰ ਆਪਣੀ ਨਾ ਵੇਚ ਦੇਵੀਂ, ਪਰਾਨ ਭਾਂਵੇਂ ਤਿਆਗ ਦੇਣਾ,
ਖਿੜੀੰ ਤੂੰ ਕਮਲ ਦੇ ਫੁੱਲ ਵਾਂਗੂੰ,ਸਦਾ ਤੂੰ ਦਿਲ ਦਾ ਜਲਾਲ ਰੱਖੀਂ i

ਖੁਦਾ ਦੀ ਰਹਿਮਤ ਕਬੂਲ ਕਰਨਾ,ਤੇ ਕਦਰ ਕਰਨਾ ਤੂੰ ਰਹਿਮਤਾਂ ਦੀ,
ਜੋ ਚੀਜ ਤੇਰੇ ਨਾ ਕੋਲ ਹੋਵੇ, ਕਦੇ ਨਾ ਉਸਦਾ ਮਲਾਲ ਰੱਖੀਂ i

ਇਹ ਰਾਹ ਵੀ ਔਖੇ ਨੇ ਮੰਜਿਲਾਂ ਦੇ,ਤੇ ਰਸਤਿਆਂ ਵਿਚ ਵੀ ਹੋਣ ਸੂਲਾਂ,
ਬੜੇ ਹੀ ਪੈਰਾਂ ਚ ਪੈਣ ਛਾਲੇ, ਬਣਾ ਕੇ ਫਿਰ ਵੀ ਤੂੰ ਚਾਲ ਰੱਖੀਂ i

ਇਹ ਹੰਸ ਦਿਲ ਦਾ ਨਾ ਤਰਸ ਜਾਵੇ,ਕਦੇ ਵੀ ਵਸਲਾਂ ਦੇ ਮੋਤੀਆਂ ਤੋਂ,
ਸਦਾ ਤੂੰ ਹਿਜਰਾਂ ਦੇ ਕੰਕਰਾਂ ਚੋਂ, ਵਫ਼ਾ ਦੇ ਮੋਤੀ ਵੀ ਭਾਲ ਰੱਖੀਂ i

ਲਿਖੀੰ ਤੂੰ ਦਰਦਾਂ ਦੀ ਦਾਸਤਾਂ ਨੂੰ, ਪੜੇ ਜੋ ਉਸਨੂੰ ਮਸੂਸ ਹੋਵੇ,
ਦਿਲਾਂ ਨੂੰ ਦੇਵੇ ਸਕੂਨ ਸੋਹਲ , ਸਦਾ ਤੂੰ ਗਜ਼ਲਾਂ ਚ ਖਿਆਲ ਰੱਖੀਂ i
ਆਰ.ਬੀ.ਸੋਹਲ

Old 01-Feb-2016
-=.DilJani.=-
 
Re: ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾ

vERY nICE

Old 01-Feb-2016
wakhri soch
 
Re: ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾ

ਇਹ ਨ੍ਹੇਰ ਸੂਰਜ ਨੂੰ ਨਿਗਲ ਜਾਂਦੇ,ਤੇ ਕੈਦ ਕਰਦੇ ਉਜਾਲਿਆਂ ਨੂੰ,
ਕਰੀਂ ਤੂੰ ਰਾਖੀ ਉਜਾਲਿਆਂ ਦੀ, ਮਿਸ਼ਾਲ ਬਲਦੀ ਤੂੰ ਨਾਲ ਰੱਖੀਂ ..

bahut khoob

Old 02-Feb-2016
R.B.Sohal
 
Re: ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾ

Originally Posted by -=.diljani.=- View Post
very nice
ਬਹੁੱਤ ਧੰਨਵਾਦ ਦਿਲਜਾਨੀ ਸਾਹਬ ਜੀਓ

Old 02-Feb-2016
R.B.Sohal
 
Re: ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾ

Originally Posted by wakhri soch View Post
ਇਹ ਨ੍ਹੇਰ ਸੂਰਜ ਨੂੰ ਨਿਗਲ ਜਾਂਦੇ,ਤੇ ਕੈਦ ਕਰਦੇ ਉਜਾਲਿਆਂ ਨੂੰ,
ਕਰੀਂ ਤੂੰ ਰਾਖੀ ਉਜਾਲਿਆਂ ਦੀ, ਮਿਸ਼ਾਲ ਬਲਦੀ ਤੂੰ ਨਾਲ ਰੱਖੀਂ ..

Bahut khoob
ਬਹੁੱਤ ਸ਼ੁਕਰੀਆ ਸਾਹਬ ਜੀਓ

Old 2 Weeks Ago
Tejjot
 
Re: ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ਚ ਪਾ

nicee

Post New Thread  Reply

« "ਸੌਂ ਰੱਬ ਦੀ ਬੜੇ ਨਜਾਰੇ " | Pichle saal di es tareek.. »
X
Quick Register
User Name:
Email:
Human Verification

UNP