ਭਰੂਣ ਹੱਤਿਆ (ਇਨਸਾਨੀ ਕੁੱਤੇ)

Ginny

VIP
ਅਦਾਲਤ ਵਿਚ ਇੱਕ ਅਜੀਬ ਕੇਸ ਆਇਆ ,
ਸਿਪਾਹੀ ਬੰਨ੍ਹ ਕੇ ਇੱਕ ਕੁੱਤੇ ਨੂੰ ਲੈ ਆਇਆ !

ਸਿਪਾਹੀ ਨੇ ਜਦ ਕਟਿਹਰੇ ਚ ਕੁੱਤਾ ਖੋਲਿਆ ,
ਕੁੱਤਾ ਚੁੱਪਚਾਪ ਸੀ ਮੂੰਹੋਂ ਕੁੱਝ ਨਾ ਬੋਲਿਆ !

ਨੂਕੀਲੇ ਦੰਦਾਂ ਚੋਂ ਖੂਨ ਨਜ਼ਰ ਆ ਰਿਹਾ ਸੀ ,
ਨਜ਼ਰ ਕਿਸੇ ਨਾਲ ਵੀ ਨਾ ਮਿਲਾ ਰਿਹਾ ਸੀ !

ਫਿਰ ਖੜਾ ਹੋਇਆ ਇੱਕ ਵਕੀਲ,
ਦੇਣ ਲੱਗਿਆ ਉਹ ਆਪਣੀ ਦਲੀਲ ।

ਕੁੱਤੇ ਨੇ ਏਥੇ ਬੜੀ ਤਬਾਹੀ ਮਚਾਈ ਏ,
ਤਾਂਹੀਓਂ ਪੂਰੀ ਦੁਨੀਆਂ ਘਬਰਾਈ ਏ ।

ਦੋ ਦਿਨ ਪਹਿਲਾਂ ਇੱਕ ਨਵਜੰਮੀ ਬੱਚੀ,
ਏਸ ਕਾਤਿਲ ਕੁੱਤੇ ਨੇ ਹੀ ਖਾਈ ਏ ।

ਸੁਣੋ ਨਾ ਇਸ ਕੁੱਤੇ ਦੀ ਕੋਈ ਬਾਤ,
ਦੇ ਕੇ ਹੁਕਮ ਉਤਾਰੋ ਮੌਤ ਦੇ ਘਾਟ ।

ਜੱਜ ਦੀਆਂ ਅੱਖਾਂ ਵੀ ਹੋ ਗਈਆਂ ਸੀ ਲਾਲ,
ਕਿਉਂ ਖਾਧੀ ਕੰਨਿਆ ਕਿਉਂ ਚੱਲੀ ਇਹ ਚਾਲ ।

ਕੁੱਤੇ ਦਾ ਵਕੀਲ ਬੋਲਿਆ... .....

ਭਾਂਵੇਂ ਇਸ ਕੁੱਤੇ ਨੂੰ ਜਿਉਂਦਾ ਨਾ ਰਹਿਣ ਦਿਉ,
ਇਸਨੂੰ ਵੀ ਸਫਾਈ 'ਚ ਕੁਛ ਤਾਂ ਕਹਿਣ ਦਿਉ

ਫਿਰ ਕੁੱਤੇ ਨੇ ਆਪਣਾ ਮੂੰਹ ਖੋਲਿਆ,
ਹੌਲੀ ਹੌਲੀ ਸਾਰਾ ਭੇਤ ਖੋਲਿਆ ।

ਹਾਂ ਮੈਂ ਹੀ ਉਹ ਨਵਜੰਮੀ ਬੱਚੀ ਖਾਈ ਹੈ,
ਮੈਂ ਆਪਣੀ ਕੁੱਤੇਪਣੀ ਨਿਭਾਈ ਹੈ ।

ਕੁੱਤੇ ਦਾ ਕੰਮ ਹੈ ਉਹ ਦਇਆ ਨਾ ਦਿਖਾਵੇ,
ਮਾਸ ਕਿਸੇ ਦਾ ਵੀ ਹੋਵੇ ਉਹ ਖਾ ਜਾਵੇ ।

ਪਰ ਮੈਂ ਦਇਆ ਧਰਮ ਤੋਂ ਦੂਰ ਨਹੀਂ,
ਕੰਨਿਆ ਮੈਂ ਖਾਧੀ ਹੈ ਪਰ ਮੇਰਾ ਕਸੂਰ ਨਹੀਂ

ਉਹ ਕੰਨਿਆ ਕੂੜੇ ਦੇ ਵਿੱਚੋਂ ਥਿਆਈ ਸੀ,
ਕੋਈ ਹੋਰ ਨਹੀਂ ਇਸਦੀ ਮਾਂ ਹੀ ਸੁੱਟਣ ਆਈ ਸੀ

ਜਦੋਂ ਮੈਂ ਉਸ ਕੰਨਿਆ ਦੇ ਕੋਲ ਗਿਆ,
ਉਸਦਾ ਚਿਹਰਾ ਦੇਖਕੇ ਮੇਰਾ ਮਨ ਡੋਲ ਗਿਆ

ਉਹ ਮੇਰੀ ਜੀਭ ਦੇਖਕੇ ਮੁਸਕਰਾਈ ਸੀ,
ਉਸਨੇ ਹੀ ਮੇਰੀ ਇਨਸਾਨੀਅਤ ਜਗਾਈ ਸੀ ।

ਸੁੰਘਕੇ ਉਸਦੇ ਕੱਪੜੇ ਉਸਦਾ ਘਰ ਲੱਭਿਆ ਸੀ
ਮਾਂ ਸੁੱਤੀ ਸੀ ਤੇ ਬਾਪ ਕਿਸੇ ਕੰਮ ਲੱਗਿਆ ਸੀ

ਮੈਂ ਭੌਂਕ ਭੌਂਕ ਕੇ ਉਸਦੀ ਮਾਂ ਜਗਾਈ ਸੀ,
ਪੁੱਛਿਆ ਕੰਨਿਆ ਨੂੰ ਕਿਊਂ ਤੂੰ ਸੁੱਟ ਆਈ ਸੀ

ਤੂੰ ਚੱਲ ਮੇਰੇ ਨਾਲ ਕੰਨਿਆ ਨੂੰ ਲੈ ਕੇ ਆ,
ਭੁੱਖੀ ਹੈ ਤੇਰੀ ਧੀ ਉਸਨੂੰ ਤੂੰ ਦੁੱਧ ਪਿਆ ।

ਉਸਦੀ ਮਾਂ ਸੁਣਦੇ ਹੀ ਰੋਣ ਲੱਗ ਪਈ,
ਆਪਣੇ ਦੁੱਖ ਮੈਨੂੰ ਉਹ ਸੁਨਾਉਣ ਲੱਗ ਪਈ ।

ਕਿਵੇਂ ਲੈਕੇ ਆਂਵਾਂ ਆਪਣੇ ਕਲੇਜੇ ਦੇ ਟੁਕੜੇ ਨੂੰ,
ਤੈਨੂੰ ਸੁਣਾਉਂਦੀ ਹਾਂ ਮੈਂ ਦਿਲ ਦੇ ਦੁੱਖੜੇ ਨੂੰ ।

ਸੱਸ ਮੇਰੀ ਰੋਜ ਮੈਨੂੰ ਤਾਹਨੇ ਮਾਰਦੀ ਏ,
ਕੁੱਟ ਕੁੱਟ ਮੈਨੂੰ ਆਪਣਾ ਸੀਨਾ ਠਾਰਦੀ ਏ ।

ਬੋਲਿਆ ਇਸ ਵਾਰ ਮੁੰਡਾ ਜੰਮਕੇ ਦਿਖਾਈਂ,
ਕੁੜੀ ਸਾਡੇ ਘਰ ਤੂੰ ਨਾ ਲਿਆਈਂ ।

ਪਤੀ ਨੇ ਕਿਹਾ ਖਾਨਦਾਨ ਦੀ ਤੋੜ ਦਿੱਤੀ ਵੇਲ
ਜਾਹ ਜਾਕੇ ਖਤਮ ਕਰ ਤੂੰ ਇਸਦਾ ਖੇਲ ।

ਮੈਂ ਮਾਂ ਸੀ ਇਸਦੀ ਇਹ ਧੀ ਸੀ ਵਿਚਾਰੀ,
ਇਸ ਲਈ ਸੁੱਟਤੀ ਮੈਂ ਆਪਣੀ ਧੀ ਪਿਆਰੀ

ਸੁਣਾਉਂਦੇ ਸੁਣਾਉਂਦੇ ਕੁੱਤੇ ਦਾ ਗਲਾ ਭਰ ਗਿਆ
ਫੇਰ ਉਹ ਜੱਜ ਅੱਗੇ ਬਿਆਨ ਪੂਰੇ ਕਰ ਗਿਆ

ਕੁੱਤਾ ਬੋਲਿਆ ਮੈਂ ਫੇਰ ਕੁੜੀ ਦੇ ਕੋਲ ਆ ਗਿਆ
ਦਿਮਾਗ ਮੇਰੇ ਤੇ ਧੂੰਆਂ ਜਿਹਾ ਛਾ ਗਿਆ ।

ਉਹ ਕੰਨਿਆ ਆਪਣਾ ਅੰਗੂਠਾ ਚੁੰਘ ਰਹੀ ਸੀ,
ਮੈਨੂੰ ਦੇਖਕੇ ਸ਼ਾਇਦ ਕੁਝ ਸੁੰਘ ਰਹੀ ਸੀ ।

ਕਲੇਜੇ ਤੇ ਮੈਂ ਵੀ ਪੱਥਰ ਧਰ ਲਿਆ,
ਫਿਰ ਮੈਂ ਕੰਨਿਆ ਨੂੰ ਗਰਦਨ ਤੋਂ ਫੜ ਲਿਆ ।

ਮੈਂ ਬੋਲਿਆ ਹੇ ਬਾਲੜੀ ਜੀਅ ਕੇ ਕੀ ਕਰੇਂਗੀ,
ਇਸ ਜਮਾਨੇ ਦਾ ਜਹਿਰ ਪੀ ਕੇ ਕੀ ਕਰੇਂਗੀ ।

ਜੇ ਮੈਂ ਜਿੰਦਾ ਛੱਡਤਾ ਤਾਂ ਹੋਰ ਕੁੱਤੇ ਪਾੜ ਦੇਣਗੇ
ਜਾਂ ਫਿਰ ਲੋਕ ਤੇਜਾਬ ਪਾਕੇ ਸਾੜ ਦੇਣਗੇ

ਜਾਂ ਦਾਜ ਦੇ ਲੋਭੀ ਤੇਲ ਪਾਕੇ ਸਾੜ ਦੇਣਗੇ,
ਜਾਂ ਹਵਸ਼ ਦੇ ਸ਼ਿਕਾਰੀ ਨੋਚਕੇ ਮਾਰ ਦੇਣਗੇ

ਕੁੱਤਾ ਗੁੱਸੇ ਵਿੱਚ ਬੋਲਿਆ........

ਜੱਜ ਸਾਹਿਬ ਸਾਨੂੰ ਤੁਸੀਂ ਕਰਦੇ ਹੋਂ ਬਦਨਾਮ,
ਪਰ ਤੁਸੀਂ ਸਾਥੋਂ ਵੀ ਭੈੜੇ ਹੋਂ ਇਨਸਾਨ ।

ਜਿੰਦਾ ਕੰਨਿਆ ਨੂੰ ਪੇਟ 'ਚ ਮਰਵਾਉਣੇ ਓਂ,
ਤਾਂ ਵੀ ਖੁਦ ਨੂੰ ਇਨਸਾਨ ਕਹਾਉਣੇ ਓਂ ।

ਸਾਡਾ ਸਮਾਜ ਲੜਕੀ ਤੋਂ ਨਫ਼ਰਤ ਕਰਦਾ ਹੈ,
ਕੰਨਿਆ ਹੱਤਿਆ ਵਰਗਾ ਅਪਰਾਧ ਕਰਦਾ ਹੈ

ਮੈਂ ਸਮਝਿਆ ਇਸਨੂੰ ਖਾਣਾ ਚੰਗਾ ਏ
ਤੁਹਾਡੇ ਵਰਗੇ ਰਾਕਸ਼ਾਂ ਤੇਂ ਬਚਾਉਣਾ ਚੰਗਾ ਏ

ਮੈਨੂੰ ਲਟਕਾਉ ਫਾਂਸੀ ਜਾਂ ਮਾਰੋ ਮੇਰੇ ਜੁੱਤੇ,
ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ

ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ

ਲਿਖਾਰੀ ਨਹੀ ਪਤਾ ਜੀ
 
Top