ਯਾਰੋ ਚੰਗੀ ਗੱਲ ਨਹੀਂ ...

ਕਹੀ ਗੱਲ ਤੋਂ ਮੁੱਕਰਨਾ, ਪਿਠ ਪਿਛੋਂ ਕਰਨਾ ਵਾਰ
ਸੱਚ ਨੂੰ ਕਹਨਾ ਝੂਠ, ਤੇ ਕਰਨੀ ਯਾਰ ਮਾਰ
ਕੰਮ ਤੋਂ ਕਤਰਾਨਾ ,ਘੜਨਾ ਨਵਾਂ ਬਹਾਨਾ
ਲਾਰੇ ਨਿੱਤ ਲਾਣਾ,ਭਾਮਬੜ ਕੋਈ ਮਚਾਨਾ
ਮਾੜੇ ਉੱਤੇ ਹਸਣਾ,ਆਪਣੇ ਨੂੰ ਉੱਚਾ ਦੱਸਣਾ
ਬਹੁਤਾ ਗੁਝੀ ਸੱਟ ਨੂੰ ਝਸਨਾ,ਤੀਰ ਕਿਸੇ ਤੇ ਕਸਨਾ
ਹਥ ਖੜੇ ਕਰਨਾ, ਸੱਚੀ ਗੱਲ ਨਾ ਜਰਨਾ
ਤਲਵੇ ਕਿਸੇ ਦੇ ਚਟਨਾ,ਫਿਕਰਾਂ ਦੇ ਵਿਚ ਮਰਨਾ
ਦ੍ਰਖਤ ਕੋਈ ਵੱਡਣਾ,ਅਧ ਰਾਹ ਕਿਸੇ ਨੂੰ ਛੱਡਣਾ
ਮਾਂ ਪਿਓ ਨਾਲ ਲੜਣਾ, ਭੈੜੇ ਬੋਲ ਕੱਢਣਾ


ਯਾਰੋ ਚੰਗੀ ਗੱਲ ਨਹੀਂ ,ਯਾਰੋ ਚੰਗੀ ਗੱਲ ਨਹੀਂ ...

"ਬਾਗੀ"
__________________​
 
Top