ਦਵਾਤੇ ਲਹੂ ...

ਅੱਜ ਫੇਰ ਚੁੱਕੀ ਦਵਾਤੇ ਲਹੂ ਮੈਂ ,ਅੱਜ ਫੇਰ ਤੂੰ ਚੇਤੇ ਆਈ ਨੀ

ਅਲਫਾਜ਼ ਦਰਦ ਨਾਲ ਭਿਜਨੇ ਨੇ ਫੇਰ ,ਤੇਰੀ ਯਾਦਾਂ ਨੇ ਘੇਰੇ ਪਾਏ ਨੀ

ਖੁਸ਼ੀ ਹੋਣੀ ਆ ਰੁਸਵਾ ਅੱਜ ,ਗੰਮ ਫੇਰ ਅੱਜ ਜੋਬਨ ਤੇ ਹੋਣੇ ਨੇ

ਅਥਰੂ ਸਫੇਯਾਂ ਤੇ ਕਿਰਨੇ ਨੇ ਅੱਜ ਫੇਰ ,ਹੋੰਕੇਆਂ ਦੇ ਸਹਾਰੇ ਸਾਹ ਹੋਣੇ ਨੇ

ਦਿਲ ਪਾਓ ਵੈਣ ਫੇਰ ਅੱਜ, ਤਰਲੇ ਰੂਹ ਨਿਮਾਣੀ ਪਾਊਗੀ

ਤਰਸ ਕਿਸੇ ਨਾ ਕਰਨਾ ਅੱਜ ਫੇਰ ,ਸਜ਼ਾ ਫੇਰ ਕੋਈ ਦਿੱਤੀ ਜਾਊਗੀ

ਅੱਗ ਜਿੰਦ ਨੂ ਪੈਣੀ ਆ ਫੇਰ ,ਸੋਚ ਸਿਵਿਆਂ ਦੀ ਸੈਰ ਕਰਾਓਗੀ

ਦੀਦ ਕਫ਼ਨ ਦਾ ਹੋਣਾ ਫੇਰ ਅੱਜ , ਉਮੀਦ ਮੌਤ ਨਾਲ ਪ੍ਰੀਤ ਫੇਰ ਪਾਓਗੀ

ਏਹਸਾਨ ਗਿਣੇ ਜਾਣਗੇ ਫੇਰ ,ਜ਼ਖਮ ਆਪਣੀ ਗਵਾਹੀ ਪੋਣਗੇ

ਵਫ਼ਾ ਬਦਨਾਮ ਹੋਊਗੀ ਫੇਰ ਅੱਜ, ਨਸ਼ੇ ਹਾਜਰੀ ਬਿਰਹਾ ਚ ਲੋਣਗੇ

ਅੱਜ ਫੇਰ ਚੁੱਕੀ ਦਵਾਤੇ ਲਹੂ ਮੈਂ ,ਅੱਜ ਫੇਰ ਤੂੰ ਚੇਤੇ ਆਈ ਨੀ ...........

" ਬਾਗੀ "
 
Top