ਤਰਸਦੇ ਨੇ ਨੈਣ...

ਤਰਸਦੇ ਨੇ ਨੈਣ ਦੀਦ ਤੇਰੀ ਨੂੰ
ਰੋ ਰੋ ਹੰਜੂ ਖਰਚਦੀ ਮੈਂ ਵਥੇਰੇ
ਇੱਕੋ ਰੀਝ ਤੇਰੀ ਦੀਦ ਦੀ ਆ ਨੈਣਾ ਨੂੰ
ਨਿੱਤ ਚੜ ਚੜ ਵੇਖਾਂ ਮੈਂ ਬਨੇਰੇ
ਯਾਦਾਂ ਤੇਰੀਆਂ ਦੀ ਰੰਗਲੀ ਦੁਨਿਯਾ ਏ
ਨਿਮਾਣੀ ਦੇ ਵਸਦੀ ਚਾਰ ਚੁਫੇਰੇ
ਤੇਰਾ ਨਾਂ ਈ ਜਪਦੀ ਸੋਹਣਿਆ ਵੇ
ਜਿੰਦ ਮੇਰੀ ਏ ਸ਼ਾਮ ਸੁਵੇਰੇ
ਕਦੇ ਦੇ ਜਾ ਦੀਦ ਦਾ ਤੋਹਫ਼ਾ ਵੇ
ਲਾਏ ਕੇਹੜੇ ਵਤਨੀ ਸੋਹਣਿਆ ਡੇਰੇ .
.
ਤਰਸਦੇ ਨੇ ਨੈਣ ਦੀਦ ਤੇਰੀ ਨੂੰ
ਰੋ ਰੋ ਹੰਜੂ ਖਰਚਦੀ ਮੈਂ ਵਥੇਰੇ ....


"ਬਾਗੀ"
__________________
 
Top