ਯਾਰ ਮਲੰਗਾ ਦੇ...

ਅਸੀਂ ਲੈਂਦੇ ਰਹਿਏ ਨਜਾਰੇ ਮਾਲਿਕ ਦੇਆਂ ਰੰਗਾਂ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ

ਜਿਵੇਂ ਪਾਵੇ ਝੋਲੀ ਖੈਰ ਓਹ ਸਦ ਕੇ ਓਹਦੇ ਢੰਗਾ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ

ਅਸੀਂ ਆਸ਼ਿਕ਼ ਹੁਣ ਹੋਗੇ ਆਂ ਕੰਡਿਆਂ ਦੇਆਂ ਪ੍ਲੰਗਾਂ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ

ਅਸੀਂ ਇਸ਼ਕ਼ ਹਕੀਕੀ ਕਰਦੇ ਸੀ ਪੱਟੇ ਸੀ ਸੰਗਾਂ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ

ਨਾ ਖੌਫ਼ ਰਿਹਾ ਕਿਸੇ ਗੱਲ ਦਾ ਨਾ ਪਵਾੜੇ ਟੁੱਟੀਆਂ ਵੰਗਾਂ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ

ਓਹ ਕਦੇ ਨਾ ਛੱਡਦਾ ਹਥ ਭਾਂਵੇ ਖੜੀਏ ਵਿੱਚ ਜਾ ਜੰਗਾ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ

ਫੱਕਰ ਉੱਡਦੇ ਆਸਰੇ ਓਹਦੇ ਦਿੱਤੇ ਹੋਏ ਫੰਗਾਂ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ

ਅਸੀਂ ਲੈਂਦੇ ਰਹਿਏ ਨਜਾਰੇ ਮਾਲਿਕ ਦੇਆਂ ਰੰਗਾਂ ਦੇ
ਕੀ ਪੁਛਦੀ ਐਂ ਤੂੰ ਹਾਲ ਸਾਡੇ ਯਾਰ ਮਲੰਗਾ ਦੇ .......

"ਬਾਗੀ"
 
Top