ਰਾਹ ਆਪਣੇ ਤੇ ਚਲਦਾ ਜਾਓੰਗਾ.....

ਮੰਜਿਲ ਹੋਵੇ ਭਾਂਵੇ ਕਿੰਨੀ ਦੂਰ ,ਨਜਰ ਆਪਣੀ ਨਾ ਹੱਟਾਓਂਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਵਿੱਚ ਤੂਫਾਨਾਂ ਹੋਵੇ ਕਸ਼ਤੀ ਮੇਰੀ ,ਓਹਨੂ ਕੰਡਿਆ ਤੱਕ ਪਹੁੰਚਾਓਂਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਚੱਟਾਨਾਂ ਰੋਕਣ ਭਾਂਵੇ ਰਸਤਾ ਮੇਰਾ ,ਚੱਟਾਨਾਂ ਨਾਲ ਟੱਕਰਾਓੰਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਹਨੇਰ ਹੋਣਾ ਏ ਰਾਹਵਾਂ ਵਿੱਚ ,ਦੀਪ ਨਿਸ਼ਚੇ ਦੇ ਜਗਾਓੰਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਕੰਡੇ ਮਿਲਨੇ ਨੇ ਪੱਗ ਪੱਗ ਤੇ ,ਫੁੱਲ ਕੰਡਿਆਂ ਚ ਉਗਾਓੰਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਦਰਦਾਂ ਤੋਂ ਡਰਦੀ ਦੁਨਿਯਾ ਸਾਰੀ ,ਤਾਕਤ ਦਰਦਾਂ ਨੂੰ ਬਣਾਓਂਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਰੱਬ ਲਿਖਦਾ ਏ ਤਕਦੀਰਾਂ ਸੱਬ ,ਕਿਸਮਤ ਆਪਣੀ ਆਪ ਲਿਖਵਾਓਂਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਤਾਨੇ ਦੇਵੇ ਭਾਵੇਂ ਸੰਸਾਰ ਸਾਰਾ ,ਤਾਨੇ ਸਿਫਤਾਂ ਵਿੱਚ ਬਦਲਾਓਂਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਬਿਨਾ ਖੰਬ ਨਾ ਉੱਡਦਾ ਕੋਈ ,ਹੋਂਸਲੇਆਂ ਨੂੰ ਖੰਬ ਬਣਾਓਂਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ

ਨਾਂ ਕਰ ਜਾਓੰਗਾ ਜੱਗ ਉੱਤੇ ,ਭਾਂਵੇ ਬਦਨਾਮ ਹੀ ਕੇਹਲਾਓੰਗਾ
ਮੈਂ ਤਾਂ ਚਲਦਾ ਜਾਓੰਗਾ,ਰਾਹ ਆਪਣੇ ਤੇ ਚਲਦਾ ਜਾਓੰਗਾ...................

" ਬਾਗੀ "
 
U

Unregistered

Guest
ਬਿਨ੍ਹਾਂ ਸ਼ੱਕ ਬਹੁਤ ਖੂਬਸੂਰਤ ਲਿਖਦੇ ਹੋ ਬਾਗੀ ਸਾਹਿਬ ਪਰ ਵਿਅਾਕਰਣ ਦੀ ਕਮੀ ਖਲਕਦੀ ਰਹਿੰਦੀ ਹੈ।
 
Top