ਖ੍ਯਾਲਾਂ ਦੀ ਖਿੜਕੀ.......

ਅੱਜ ਖ੍ਯਾਲਾਂ ਦੀ ਖਿੜਕੀ ਤੇ

ਮੁੜ ਫੇਰ ਝਲਕ ਵਖਾ ਗਈ ਓਹ

ਜਿਹਨੂੰ ਭੁਲਣਾ ਚਾਹ੍ਯਾ ਦਿਲ ਮੇਰੇ ਨੇ

ਫੇਰ ਅਖਿਯਾਂ ਮੁਰੇ ਆ ਗਈ ਓਹ

ਸੋਚ ਓਹਦੀ ਖੁਸ਼ ਕੀਤਾ ਦਿਲ ਨੂੰ

ਪਰ ਰੂਹ ਨੂੰ ਅੱਗ ਜਹੀ ਲਾ ਗਈ ਜੋ

ਅੱਜ ਖ੍ਯਾਲਾਂ ਦੀ ਖਿੜਕੀ ਤੇ

ਮੁੜ ਫੇਰ ਝਲਕ ਵਖਾ ਗਈ ਓਹ



ਯਾਰਾਂ ਦਾ ਮੈਨੂੰ ਯਾਰ ਸੀ ਕੇਹਂਦੇ

ਵਰਕੇ ਯਾਰੀ ਦੇ ਪੜਵਾ ਗਈ ਜੋ

ਖੁਸ਼ੀਆਂ ਨਾਲ ਪਹਚਾਨ ਸੀ ਮੇਰੀ

ਮੁਲਾਕ਼ਾਤ ਗਮਾਂ ਨਾਲ ਕਰਵਾ ਗਈ ਜੋ

ਲੜ ਲੱਗ ਗਈ ਕਿਸੇ ਹੋਰ ਦੇ ਓਹ ਤਾਂ

ਮੈਨੂੰ ਨਸ਼ੇਆਂ ਦੇ ਲੜ ਲਾ ਗਈ ਜੋ

ਅੱਜ ਖ੍ਯਾਲਾਂ ਦੀ ਖਿੜਕੀ ਤੇ

ਮੁੜ ਫੇਰ ਝਲਕ ਵਖਾ ਗਈ ਓਹ..........


" ਬਾਗੀ "
 
Top