ਮੇਰੀ ਬੇਵਫ਼ੀ ..

ਦੇ ਉਹਨੂੰ ਹੋਕੇ ਨੈਣੀ ਹੰਝੂ ..
ਅਪਣੇ ਚਹਿਰੇ ਤੇ ਕਿਹੜਾ ਨੂਰ ਭਾਲ਼ ਰਿਹਾ ਏ ..
ਖੋਹ ਉਹਦੀਆਂ ਰੁੱਤ ਬਹਾਰਾਂ ..
ਅਪਣੀ ਪਤਝੱੜ ਚ ਕਿਹੜੀ ਮਹਿਕ ਦੀ ਬੂਰ ਭਾਲ਼ ਰਿਹਾ ਏ ..
ਕੀਤੀ ਖੁੱਦ ਨਾ ਤੂੰ ਵਫ਼ਾ ..
ਕਹਿਏ ਉਹਨੂੰ ਬੇਵਫ਼ਾ ..
ਦਿਤੇ ਤਾਂਨੇ ਕਈ ਹਜ਼ਾਰ ..
ਦਿਤਾ ਜਿਉਂਦੇ ਜੀ ਤੂੰ ਮਾਰ ..
ਭੰਡ ਸਰਿਆਮ ਉਹਨੂੰ ..
ਤੂੰ ਕਿਹੜੇ ਕੀਤੇ ਚੰਗੇ ਦਸ਼ਤੂਰ ਭਾਲ਼ ਰਿਹਾ ਏ ..
ਕਿੰਨੀਆ ਮਿੰਤਾਂ ਸੀ ਕਰਦੀ ..
ਕਿੰਨੇ ਤਰਲ਼ੇ ਸ਼ੀ ਪਾਉਦੀ ..
ਤੂੰ ਰੁੱਸ ਰੁੱਸ ਬਹਿੰਦਾ ..
ਹੱਥ ਜੋੜ ਸੀ ਮੰਨਉਦੀ ..
ਹੋਈ ਅੱਕ ਮਜਬੂਰ ..
ਧਰ ਦਿਲ਼ੀ ਪਥੱਰ ਗਈ ਦੂਰ ..
ਹੁਣ ਕਾਂਨੂੰ ਸਿਮਰ ਪਛਤਾਂਵੇ ..
ਰੋ ਰੋ ਕਿਨੂੰ ਬੁਲਾਵੇ ..
ਗਿਆ ਵੇਲ਼ਾ ਨਾ ਮੁੜ ਥਿਆਵੇ ..
ਹੁਣ ਕਾਤੋ ਕੀਤੇ ਆਪਣੇ ਕਸੂਰ ਭਾਲ਼ ਰਿਹਾ ਏ ..
ਜੋ ਤੇਰੀ ਸੀ ਤੂੰ ਉਹਦੀ ਕਦਰ ਨਾ ਕੀਤੀ ..
ਜੋ ਤੇਰੇ ਲ਼ਈ ਬਣੀ ਹੀ ਨਹੀ ..
ਤੂੰ ਉਹ ਹੂਰ ਭਾਲ਼ ਰਿਹਾ ਏ ??
ਤੂੰ ਉਹ ਹੂਰ ਭਾਲ਼ ਰਿਹਾ ਏ ??
ਸਿਮਰ ਸੰਦੀਲ਼ਾ :fkiss:w
 
Top