UNP

ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

Go Back   UNP > Poetry > Punjabi Poetry

UNP Register

 

 
Old 27-May-2015
R.B.Sohal
 
ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

ਗਜ਼ਲ
ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ i
ਇਹ ਮ੍ਹਜਬਾਂ ਦੀ ਵਲਗਣ,ਹਟਾ ਕੇ ਤਾਂ ਵੇਖੋ i

ਹੈ ਮਸ਼ਰੂਫ ਸਾਰੇ , ਬਣਾਉਦੇ ਨੇ ਖੰਜਰ,
ਕਿਸੇ ਵੰਝ ਤੋਂ ਵੰਝਲੀ, ਬਣਾ ਕੇ ਤਾਂ ਵੇਖੋ i

ਕਿਓਂ ਹੋ ਰਿਹਾ ਹੈ, ਇਹ ਸੋਚਾਂ ਚ ਨ੍ਹੇਰਾ,
ਤੁਸੀਂ ਚੇਤਨਾ ਨੂੰ,ਜਗਾ ਕੇ ਤਾਂ ਵੇਖੋ i

ਗਮਾਂ ਦਾ ਹੀ ਮੇਲਾ, ਹੈ ਲੱਗਿਆ ਦਿਲਾਂ ਵਿਚ.
ਖੁਸ਼ੀ ਨੂੰ ਦਰਾਂ ਤੇ , ਬੁਲਾ ਕੇ ਤਾਂ ਵੇਖੋ i

ਅਸੀਂ ਮੈਂ ਦੀ ਅੱਗ ਵਿਚ,ਸੜੇ ਹਾਂ ਹਮੇਸ਼ਾਂ,
ਖੁਦੀ ਨੂੰ ਦਿਲਾਂ ਚੋਂ , ਮਿਟਾ ਕੇ ਤਾਂ ਵੇਖੋ i

ਜਗਾਉਂਦੇ ਪਏ ਹਾਂ, ਜੋ ਕਬਰਾਂ ਤੇ ਦੀਵੇ,
ਇਹ ਨ੍ਹੇਰੇ ਘਰਾਂ ਵਿਚ, ਜਗਾ ਕੇ ਤਾਂ ਵੇਖੋ i

ਰਿਹਾ ਕੀਲਦਾ ਜੋ, ਸਦਾ ਕਦਮ ਤੇਰੇ,
ਉਹ ਡਰ ਨੂੰ ਮਨਾਂ ਚੋਂ ਮੁਕਾ ਕੇ ਤਾਂ ਵੇਖੋ i

ਕਦੇ ਮੋਮ ਵਾਂਗੂ, ਨਹੀਂ ਪਿਘਲ ਜਾਣਾ,
ਮੁਸੀਬਤ ਦੀ ਅਗ ਨੂੰ, ਹੰਢਾ ਕੇ ਤਾਂ ਵੇਖੋ i

ਕਿਸੇ ਪੈੜ ਉੱਤੇ , ਹੈ ਚੱਲਣਾ ਕਦੋਂ ਤਕ,
ਨਵੇ ਰਾਹ ਖੁਦ ਵੀ, ਬਣਾ ਕੇ ਤਾਂ ਵੇਖੋ i
ਆਰ.ਬੀ.ਸੋਹਲ 
Old 27-May-2015
Sukhmeet_Kaur
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

Very nice

 
Old 28-May-2015
R.B.Sohal
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

Originally Posted by Sukhmeet_Kaur View Post
Very nice
Tanks very much Sukhmeet Kaur ji

 
Old 30-May-2015
MG
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ


 
Old 31-May-2015
[JUGRAJ SINGH]
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

tu bai att la k auna super job

 
Old 02-Jun-2015
R.B.Sohal
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

Originally Posted by mg View Post
ਬਹੁੱਤ ਧੰਨਵਾਦ ਐਮ ਜੀ ਸਾਹਬ

 
Old 02-Jun-2015
R.B.Sohal
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

Originally Posted by [jugraj singh] View Post
tu bai att la k auna super job
ਬਹੁੱਤ ਮਿਹਰਬਾਨੀ ਜੁਗਰਾਜ ਸਾਹਬ ਜੀਓ

 
Old 03-Jun-2015
karan.virk49
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

bhut vdia g

 
Old 03-Jun-2015
R.B.Sohal
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

Originally Posted by karan.virk49 View Post
bhut vdia g
ਬਹੁਤ ਧੰਨਵਾਦ ਕਰਨ ਸਾਹਬ ਜੀਓ

 
Old 29-Jun-2015
Sukhmeet_Kaur
 
Re: ਲੁਕਾਈ ਨੂੰ ਆਪਣਾ , ਬਣਾ ਕੇ ਤਾਂ ਵੇਖੋ

Originally Posted by R.Bhardwaj View Post
Tanks very much Sukhmeet Kaur ji
Blcm.

Post New Thread  Reply

« bina tere mere yaara ve... | Amli Diyan Kalol"n »
X
Quick Register
User Name:
Email:
Human Verification


UNP