ਛੱਡ ਦਵਾ ਹੁਣ ਗੀਤ ਮੈ ਲ਼ਿਖਣੇ ..

ਕੱਲ਼ ਸੀ ਮੈ ਬੈਠ ਵਿਚਾਰਿਆ ..
ਕੇ ਛੱਡ ਦਵਾ ਹੁਣ ਗੀਤ ਮੈ ਲ਼ਿਖਣੇ ..
ਬਣਾ ਲ਼ਿਆ ਏ ਲ਼ੋਕਾਂ ਧੰਦਾ ..
ਲ਼ਾਏ ਕਈਆਂ ਗਮ ਨੇ ਵਿਕਣੇ ..
ਸੱਚੀ ਗੱਲ਼ ਹੈ ਜੋ ਵੀ ਲ਼ਿਖਦਾ ..
ਉਹ ਲ਼ੋਕਾਂ ਨੂੰ ਪੋਉਦਾ ਨਹੀ ..
ਲ਼ੋਪ ਹੋ ਗਏ ਗੀਤ ਨੇ ਪਹਿਲ਼ੇ ..
ਮਾਣਕ ਵਾਂਗ ਕਲ਼ੀਆਂ ਕੋਈ ਗਾਉਂਦਾ ਨਹੀ ..
ਡੁੱਬ ਗਿਆ ਵਿਰਸ਼ਾ ਏ ਸਾਡਾ ..
ਤੁੰਬਾ ਯਮਲ਼ੇ ਦਾ ਹੁਣ ਥਿਉਂਦਾ ਨਹੀ ..
ਗਾਇਕ ਅਜ ਦੇ ਚਲ਼ਾਉਣ ਗੋਲ਼ੀ-ਗਟਾ ..
ਬੱਠਾ ਦਿੱਤਾ ਇੰਨਾ ਜੱਟ ਦਾ ਪੱਠਾ ..
ਖਬਰੇ ਹਿੱਥਿਆਰਾਂ ਨਾਲ਼ ਇਹ ਕਿਹੜੀ ਅਣਖ ਵਿਖਾਉਂਦੇ ਨੇ ..
ਗਾ ਗਾ ਲਚਰ ਗੀਤ ਕੁੜਿਆਂ ਤੇ ..
ਮੁੱਹ ਭੈਣਾਂ ਨੂੰ ਕਿਵੇ ਦਿਖਾਉਦੇ ਨੇ ..
ਛੱਡ ਉਏ ਸ਼ਿਮਰ ਏ ਦੁਨਿਆ ਹੋਈ ਬਾਗੀ ..
ਜਿੰਨੇ ਸਾਜੀ ਨਾ ਉਹਦੀ ਸਾਖੀ ..
ਸਰਮ ਦਾ ਗਹਿਣਾ ਹੈ ਗਹਿਣੇ ਪਾ ..
ਬਣਾਉਨ ਵਾਲ਼ਾ ਜਦ ਫਿਕਰ ਨਹੀ ਕਰਦਾ ..
ਤੂੰ ਕਾਨੂੰ ਫਿਰ ਹੋਕੇ ਭਰਦਾ ..
ਦੂਰ ਰਹਿ ਜਗ ਤੋ ਨਾ ਮੰਦਾ ਕਿਸ਼ੇ ਨੂੰ ਕਹਿੰਦੇ ਨੇ ..
ਤੂੰ ਅਪਣਾ ਲ਼ਿਖ ਚੁੱਪ ਕਰਕੇ ..
ਲ਼ੋਕ ਤਾਂ ਆਉਦੇ ਜਾਦੇ ਰਹਿੰਦੇ ਨੇ ..
ਲ਼ੋਕ ਤਾਂ ਆਉਦੇ ਜਾਦੇ ਰਹਿੰਦੇ ਨੇ ..
ਸਿਮਰ ਸੰਦੀਲ਼ਾ
:fkiss:kiven:int
 
Top