ਕਾਹਨੂੰ ਪਿਆਰ ਵਾਲੀ ਤੱਕੜੀ ‘ਚ ਤੋਲਦਾ ਪਿਆ ਤੂੰ

ਗੀਤ

ਕਾਹਨੂੰ ਪਿਆਰ ਵਾਲੀ ਤੱਕੜੀ ‘ਚ ਤੋਲਦਾ ਪਿਆ ਤੂੰ
ਸਾਡੀ ਜਿੰਦ ਨੂੰ ਕਿਓਂ ਕੱਖਾਂ ਵਾਂਗੂੰ ਰੋਲਦਾ ਪਿਆ ਤੂੰ

ਕਿਥੇ ਗਏ ਨੇ ਉਹ ਹਾਸੇ ਜਿਹੜੇ ਹੱਸੇ ਸਾਡੇ ਨਾਲ
ਹਰ ਵੇਲੇ ਕੋਲ ਹੋ ਕੇ ਸਾਡਾ ਪੁਛਦਾ ਸੀ ਹਾਲ
ਗਲ ਹੋਠਾਂ ਉੱਤੇ ਰੱਖੇਂ ਕਿਓਂ ਨ੍ਹੀ ਬੋਲਦਾ ਪਿਆ ਤੂੰ
ਸਾਡੀ ਜਿੰਦ ਨੂੰ ਕਿਓਂ ਕੱਖਾਂ ਵਾਂਗੂੰ ਰੋਲਦਾ ਪਿਆ ਤੂੰ

ਅਸਾਂ ਦੁਨੀਆਂ ਭੁਲਾ ਕੇ ਤੈਨੂੰ ਆਪਣਾ ਬਣਾਇਆ
ਤੇਰੇ ਨ੍ਹੇਰਿਆਂ ਰਾਹਾਂ ਤੇ ਦੀਵਾ ਪਿਆਰ ਦਾ ਜਗਾਇਆ
ਸਾਰੇ ਬੂਹੇ ਕਿਓਂ ਤੂਫਾਨਾਂ ਲਈ ਹੁਣ ਖੋਲਦਾ ਪਿਆ ਤੂੰ
ਸਾਡੀ ਜਿੰਦ ਨੂੰ ਕਿਓਂ ਕੱਖਾਂ ਵਾਂਗੂੰ ਰੋਲਦਾ ਪਿਆ ਤੂੰ

ਪਾ ਕੇ ਹਿਜਰਾਂ ਨੂੰ ਘੇਰਾ ਪੁੱਛੀ ਵਸਲਾਂ ਨੇ ਗੱਲ
ਕਿਓਂ ਤੂੰ ਪਿਆਰ ਵਫ਼ਾ ਉੱਤੇ ਨਿਤ ਕਰਦਾ ਏਂ ਛੱਲ
ਕਾਹਨੂੰ ਜ਼ਹਿਰ ਹਵਾਵਾਂ ਵਿਚ ਘੋਲਦਾ ਪਿਆ ਤੂੰ
ਸਾਡੀ ਜਿੰਦ ਨੂੰ ਕਿਓਂ ਕੱਖਾਂ ਵਾਂਗੂੰ ਰੋਲਦਾ ਪਿਆ ਤੂੰ

ਆਰ.ਬੀ.ਸੋਹਲ
 
Top