ਮੇਰੇ ਯਾਰ ਇਬਾਦਤ ਕਰਦੇ ਰਹਿ ਗਏ ਮੋੜਾਂ ‘ਤੇ

KARAN

Prime VIP
ਮੇਰੇ ਯਾਰ ਇਬਾਦਤ ਕਰਦੇ ਰਹਿ ਗਏ ਮੋੜਾਂ ‘ਤੇ,
ਜੋਗੀ ਆਏ, ਆ ਕੇ ਰੰਗ ਲੁਟਾ ਗਏ ਹੋਰਾਂ ਨੂੰ
ਜਾਂਦੇ-ਜਾਂਦੇ ਯਾਰ ਪਰਾਂਦੇ ਖੁੱਲੇ ਛੋੜ ਗਏ,
ਹੱਸਣਾ-ਵੱਸਣਾ ਭੁੱਲ ਕੇ ਕੱਸਣਾ ਪੈ ਗਿਆ ਡੋਰਾਂ ਨੂੰ

ਮੇਰੀ ਜਿਉਂਦੀ ਅੱਗ ‘ਤੇ ਕੈਸੇ ਪਾਣੀ ਵਰਸ ਗਏ,
ਗੁਜ਼ਰੇ ਬਰਸ ਬਥੇਰੇ ਤਰਸਦਿਆਂ ਹੀ ਲੋਰਾਂ ਨੂੰ,
ਆਸੇ-ਪਾਸੇ, ਰੌਣਕ-ਹਾਸੇ ਜਦ ਵੀ ਸੁਣਦੇ ਨੇ,
ਅੰਗ ਪਿਆਸੇ, ਦੇਣ ਦਿਲਾਸੇ ਹਾਰੇ ਜ਼ੋਰਾਂ ਨੂੰ

ਸੋਚਿਆ ਸੀ ਇਹ ਰੌਲਾ ਉਹਦੇ ਤੱਕ ਵੀ ਪਹੁੰਚੇਗਾ
ਕਿ ਬੈਠਾ ‘ਡੀਕ ਰਿਹਾ ਕੋਈ ਸੱਜਣ ਤੇਰੀਆਂ ਤੋਰਾਂ ਨੂੰ
ਆਹ ਕੀ! ਬਾਬਾ ਬੇਲੀ, ਭੀੜ੍ਹਾਂ ਦਰ ‘ਤੇ ਆ ਜੁੜ੍ਹੀਆਂ,
ਉਹ ਨਾ ਆਇਆ, ਜਿਸ ਦੀ ਖਾਤਰ ਪਾਇਆ ਸ਼ੋਰਾਂ ਨੂੰ
ਮੇਰੇ ਯਾਰ ਇਬਾਦਤ ਕਰਦੇ ਰਹਿ ਗਏ ਮੋੜਾਂ ‘ਤੇ........
Baba Beli
 
Top