ਅੱਜ ਹਾਂ ਮੈ ਦੁਖੀ !

kesh.dardi

New member
ਅੱਜ ਹਾਂ ਮੈ ਦੁਖੀ !

ਕਲ ਸੀ ਮੈ ਦੁਖੀ !

ਅੱਗੇ ਹੋਵਾਂਗਾ ਦੁਖੀ !

ਫੇਰ ਮੈ ਅਪਣੇ ਮਨ

ਤੋਂ ਸਵਾਲ ਕੀਤਾ ਹੇ ਮਨਾਂ

ਕਿੳੁ ਹਾਂ ਮੈ ਦੁਖੀ ?

ਮਨ ਨੇ ਜਬਾਬ ਦਿੱਤਾ ਹੇ ‘ ਕਾਲੇ ‘

ਤੇਰੇ ਸੁਪਨੇ ਸਾਰੇ ਟੁੱਟ ਗਏ।

ਤੇਰੇ ਅਪਣੇ ਤੈਥੋ ਰੁੱਠ ਗਏ।

ਯਾਰ, ਸੱਜਣ , ਪਿਅਾਰ , ਇਤਬਾਰ,

ਇਹ ਸਾਰੇ ਤੈਥੋ ਖੁੱਸ ਗਏ।

ਤੇਰੀਅਾਂ ਇੱਛਾਵਾਂ-ਸੱਧਰਾਂ ਸਭ ਮੁੱਕ ਗਈਆਂ।

ਵਾਂਗ ਪੱਤਿਅਾ ਦੇ ਸੁੱਕ ਗਈਆਂ।

ਕੰਡਿਆਲੀ ਥੋਰ ਵਾਂਗ ਉਜਾੜਾ ਵਿੱਚ ਉੱਗ ਗਈਆ।

ਇਸ ਲਈ ਤੂੰ ਦੁਖੀ ਹੈ !

ਦੁਖੀ ਸੀ! ਦੁਖੀ ਰਹੇਗਾ ! ਦੁਖੀ ਵਸੇਗਾ !
ਕੇਸ਼ "ਦਰਦੀ"
 
Top