ਗਲੀਆਂ ਚ ਦੀਵੇ, ਬਾਜ਼ਾਰਾਂ ਚ ਦੀਵੇ

KARAN

Prime VIP
ਗਲੀਆਂ ਚ ਦੀਵੇ, ਬਾਜ਼ਾਰਾਂ ਚ ਦੀਵੇ
ਕਬਰਾਂ ਤੇ ਮੜੀਆਂ ਮਜ਼ਾਰਾਂ ਚ ਦੀਵੇ
ਪਰ ਹਰ ਇਕ ਦੀਵੇ ਦੇ ਥੱਲੇ ਹਨੇਰਾ
ਬੇਸ਼ਕ ਬਲਦੇ ਲੱਖਾਂ ਹਜ਼ਾਰਾਂ ਚ ਦੀਵੇ
ਕਈ ਜਲ ਕੇ ਬੁਝ ਗਏ ਕਈ ਬੁੱਝ ਨੇ ਚੱਲੇ
ਕੇ ਲੱਗੇ ਹੋਏ ਨੇ ਕਤਾਰਾਂ ਚ ਦੀਵੇ
ਕਈ ਅਰਸ਼ਾਂ ਉੱਤੇ ਕਈ ਫਰਸ਼ਾਂ ਦੇ ਉੱਤੇ
ਕਈ ਸੜਕਾਂ ਬੈਠੇ ਕਈ ਕਾਰਾਂ ਚ ਦੀਵੇ
ਬੜਾ ਪਰਗਟ ਜਿੱਤਣ ਦੇ ਵੇਲੇ ਸੀ ਰੋਇਆ
ਮੈਂ ਤੱਕਿਆ ਜਗੌਂਦਾ ਓ ਹਾਰਾਂ ਚ ਦੀਵੇ .............
Zaildar Pargat Singh
 
Top