ਮੇਰਾ ਦੁੱਖ ਹੋਰ - ਬਾਬਾ ਬੇਲੀ

KARAN

Prime VIP
ਮੇਰਾ ਦੁੱਖ ਹੋਰ, ਤੇਰਾ ਦੁੱਖ ਹੋਰ ਸੀ,
ਵੱਖੋ-ਵੱਖੀ ਦੁੱਖਾਂ ਉੱਤੇ ਕੀਹਦਾ ਜ਼ੋਰ ਸੀ,
ਤੇਰੇ-ਮੇਰੇ, ਮੇਰੇ-ਤੇਰੇ ਦੁੱਖ ਨਾ ਮਿਲੇ,
ਇਕ-ਪਾਸੀ ਪਿਆਰਾਂ ਵਿੱਚੋਂ ਸੁੱਖ ਨਾ ਮਿਲੇ,
ਚੱਲ ਕੇ ਦੋ ਪੈਰ, ਦੋਵੇਂ ਅੱਧ 'ਚੋਂ ਮੁੜੇ,
ਧੱਕੇ ਨਾ' ਮੁੱਹਬਤਾਂ ਦੀ ਤੰਦ ਨਾ ਜੁੜੇ,
ਫ਼ੂਕਾਂ ਦੇ ਸਹਾਰੇ ਬੁੱਲ੍ਹਾ ਨਈਂ ਵਗਣਾ,
ਤੇਰਾ ਦਿੱਤਾ ਦੀਵਾ ਸਾਥੋਂ ਨਈਂ ਜਗਣਾ......
@ ਬਾਬਾ ਬੇਲੀ, 2014
 
Top