ਬੇ ਅਰਥ ਗਈਆਂ ਕੁਰਬਾਨੀਆਂ - ਬੱਲ ਬੁਤਾਲਾ

KARAN

Prime VIP
ਚਿਣਗਾਂ ਦਿਲ ਵਿਚ ਸੁਲਗਦੀਆਂ ਜੋ..
ਬੇਇਤਹਾਸ-ਬੇਨਾਮਾਂ ਦੇ ਨਾਂ...
ਤੜਕੇ ਉਠਕੇ ਗੀਤ ਮੈਂ ਕੀਤਾ..
ਕਤਲ ਹੋ ਗਈਆਂ ਸ਼ਾਮਾਂ ਦੇ ਨਾਂ....
ਦੱਸਾਂ ਕਿੰਝ ਕਿਨਾਰੇ ਨੂੰ ਮੈਂ..
ਜੋ ਲਹਿਰਾਂ ਦੇ ਨਾਲ ਨੇ ਹੋਈਆਂ..ਰਸਤੇ ਵਿਚ ਬੇਈਮਾਨੀਆਂ..
ਬੇ ਅਰਥ ਗਈਆਂ ਕੁਰਬਾਨੀਆਂ...।।

ਸਾਗਰ ਮੁਕ ਗਏ,ਰੇਤ ਬਚੀ ਆ..
ਖੂਨੀ ਚਾਦਰ ਹੇਠ ਬਚੀ ਆ..
ਮੁਕ ਗਏ ਨਗਮੇ,ਮੁਕ ਗਈ ਸਰਗਮ...
ਕੇਵਲ ਸਹਿਮੀ ਹੇਕ ਬਚੀ ਆ.
ਕਿਸੇ ਵੀ ਲੇਖੇ ਪਈਆਂ ਨਾ ਜੋ..
ਹੁਣ ਸਾਡੇ ਵਿਚ ਰਹੀਆਂ ਨਾ ਜੋ,ਹੋਈਆਂ ਘਾਣ ਜਵਾਨੀਆਂ..
ਬੇਅਰਥ ਗਈਆਂ ਕੁਰਬਾਨੀਆਂ.....।।

ਬੀਤਿਆ ਸਾਲਾਂ ਦੇ ਪਿਛਵਾੜੇ..
ਦਿਸਣ ਗਰਾਂ ਜੋ,ਅੱਗ ਨੇ ਸਾੜੇ..
ਕਿ ਬਣਿਆ ਸੁਪਨਿਆ ਦੇ ਬੁੱਤ ਦਾ..
ਕਿਧਰ ਚਲੇ ਗਏ,ਨੇ ਬੁੱਤ ਘਾੜੇ....
''ਬੱਲ'' ਅਜੇ ਵੀ ਪੁੱਛਦੀਆਂ ਨੇ...
ਨਾੜ -ਨਾੜ ਨੁੰ ਘੁੱਟਦਿਆਂ ਨੇ,,ਅੰਦਰੂੰਨੀ ਗੁਮਨਾਮੀਆਂ...
ਬੇਅਰਥ ਗਈਆਂ ਕੁਰਬਾਨੀਆਂ......ਬੱਲ ਬੁਤਾਲਾ
 
Top