ਮਰਦਾਂ ਦਾ ਹੈ ਨੱਚਣਾ, ਵਿੱਚ ਤੱਤੇ ਮੈਦਾਨ /

→ ✰ Dead . UnP ✰ ←

→ Pendu ✰ ←
Staff member
ਮਰਦਾਂ ਦਾ ਹੈ ਨੱਚਣਾ, ਵਿੱਚ ਤੱਤੇ ਮੈਦਾਨ,
ਪੈਰੀਂ ਪਾ ਕੇ ਝਾਂਜਰਾਂ,ਨੱਚਦੇ ਲੋਕ ਨਾਦਾਨ
ਰਣ ਤੱਤੇ ਵਿੱਚ ਨੱਚਦੇ, ਵੇਖੇ ਸਕੇ ਦੋ ਵੀਰ ਸਵਾ ਸਵਾ ਲੱਖ ਨੂੰ, ਕਰ ਗਏ ਲੀਰੋ ਲੀਰ
ਸੱਤਰ ਸਾਲ ਦਾ ਵੇਖਿਆ, ਨੱਚਦਾ ਖੰਡੇ ਨਾਲ,
ਆਵੇ ਜਿਹੜਾ ਸਾਹਮਣੇ, ਕਰੇ ਹਾਲੋ ਬੇਹਾਲ।
ਹੱਸ ਚਰਖੜੀਆਂ ਤੇ ਨੱਚਦੇ, ਵੇਖੇ ਪਿਉ ਤੇ ਪੁੱਤ
ਕਲਗੀਧਰ ਦੀਆਂ ਸਾਰੀਆਂ, ਖੁਸੀਆਂ ਲੈ ਗਏ ਲੁੱਟ।
ਨੌ ਤੇ ਸੱਤ ਸਾਲ ਦੇ, ਖੜੇ ਵਿੱਚ ਦੀਵਾਰ
ਹੱਸ ਹੱਸ ਦੇਣ ਸ਼ਹੀਦੀਆਂ, ਲੋਕੀਂ ਹਾਹਾਕਾਰ।
ਜਿਉਂ ਜਿਉਂ ਰੰਬੀ ਧੱਸਦੀ, ਵਿੱਚ ਸਿਰ ਦੇ ਜਾਵੇ
ਪਵੇ ਧਮਾਲ ਸੱਚ ਦੀ, ਸੋਹਲੇ ਅਸਮਾਨ ਗਾਵੇ।
ਹੱਕ, ਸੱਚ, ਧਰਮ ਲਈ ਨੱਚਦੇ ਮਰਦ ਦਲੇਰ
ਸਿਰ ਤਲੀ ਤੇ ਰਖਦੇ, ਲਾਵਣ ਨਾ ਕੋਈ ਦੇਰ।
ਤੂੰ ਕਿਹੜੇ ਰਾਹ ਪੈ ਗਿਆ, ਚੱਲੇਂ ਕਿਹੜੀ ਚਾਲ
ਬੰਦੇ ਦੀ ਕੀ ਸੱਤਿਆ, ਲਾਵੇ ਮੱਥਾ ਰੱਬ ਦੇ ਨਾਲ।
ਸਿਰ ਮੂੰਹ ਕੱਦੂ ਕਰਕੇ, ਕਿਹੜੀ ਬੀਜੀ ਜੀਰੀ?
ਸਿਗਰੇਟ, ਸ਼ਰਾਬ. ਬੀੜੀਆਂ, ਨੇੜ ਨਾ ਆਵੇ ਫ਼ਕੀਰੀ।
ਪੈਰੀਂ ਪਾ ਕੇ ਝਾਂਜਰਾਂ, ਨਾ ਦਰ ਦਰ ਤੇ ਢਹਿ
ਰੱਬ ਬਣਾਇਆ ਬੰਦਾ ਜੇ,ਬੰਦਾ ਬਣ ਕੇ ਰਹਿ।


ਪਰਮਜੀਤ ਸਿੰਘ
 
Top