UNP

ਦਿਲ ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ

Go Back   UNP > Poetry > Punjabi Poetry

UNP Register

 

 
Old 28-Jul-2014
R.B.Sohal
 
ਦਿਲ ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ


ਦਿਲ ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ
ਦੁਨੀਆਂ ਵੀ ਤਾਂ ਆਪ ਨਿਮਾਣੀ ਕਿਸ ਨਾਲ ਦੁੱਖ ਵੰਡਾਈਏ

ਜ਼ਹਿਰੀ ਨਾਗ ਵੀ ਘੁਮਣ ਲੱਗ ਪਏ ਕੀਲਣ ਵਾਲੇ ਸੁੱਤੇ ਨੇ
ਡੰਗਣ ਬਾਜ਼ ਇਹ ਸ਼ਾਂਤ ਨਾ ਹੁੰਦੇ ਕਿਸਦੀ ਜਾਨ ਬਚਾਈਏ

ਕਰਮ ਸਰਪਨੀ ਦੁੱਖਾਂ ਦੀ ਹਰ ਜਨਮ ਚ ਪਿੱਛਾ ਕਰਦੀ ਹੈ
ਹੱਸਦੇ ਹੱਸਦੇ ਜੀ ਲਈਏ ਕਿਓਂ ਜਿਉਂਦੇ ਜੀ ਮਰ ਜਾਈਏ

ਚਾਹਤ ਨੇ ਅੱਜ ਮਹਿਫਲ ਦੇ ਵਿੱਚ ਰੁਸਵਾ ਸਾਨੂੰ ਕੀਤਾ ਹੈ
ਸਾੜ ਕੇ ਰੱਖਤਾ ਨਾਜ਼ੁਕ ਦਿੱਲ ਨੂੰ ਗਮ ਵੀ ਉਸਦੇ ਖਾਈਏ

ਬੁੱਲੀਆਂ ਤੋਂ ਅੱਜ ਹਾਸੇ ਖੁੱਸੇ ਚਿਹਰੇ ਤੇ ਕੋਈ ਨੂਰ ਨਹੀਂ
ਜੀਵਨ ਹੈ ਸੰਗਰਾਮ ਸਮੁੰਦਰ ਹੱਸ ਕੇ ਹੁਣ ਤਰ ਜਾਈਏ

ਆਰ.ਬੀ.ਸੋਹਲ

Post New Thread  Reply

« ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ | Tu hai tan mein haan. »
X
Quick Register
User Name:
Email:
Human Verification


UNP