ਅਸੀਂ ਬਾਰ-ਬਾਰ ਤੇਰਿਆਂ ਦਰਾਂ ਦੇ ਉੱਤੇ ਆਏ


ਅਸੀਂ ਬਾਰ-ਬਾਰ ਤੇਰਿਆਂ ਦਰਾਂ ਦੇ ਉੱਤੇ ਆਏ
ਕਦੇ ਬੂਹੇ ਤੇ ਖਲੋਕੇ ਸਾਨੂੰ ਖੈਰ ਨਾ ਤੂੰ ਪਾਏਂ
ਅਸੀਂ ਕਦੋਂ ਦੇ ਪਿਆਸੇ ਤੇਰੀ ਕਰੀਏ ਉਡੀਕ
ਇੱਕ ਵਾਰ ਅੱਜ ਤੱਕ ਸਾਡੀ ਪਿਆਸ ਬੁਝ ਜਾਏ

ਤੇਰੇ ਮਹਿਲਾਂ ਦੇ ਅੱਗੇ ਅਸੀਂ ਕੁੱਲੀ ਹੈ ਬਣਾਈ
ਹਰ ਇੱਕ ਤੀਲੇ ਵਿੱਚ ਤੇਰੀ ਯਾਦ ਹੈ ਸਮਾਈ
ਤੇਰੇ ਨਾਮ ਵਾਲੀ ਧੂਣੀ ਸਦਾ ਧੁਖਦੀ ਹੀ ਰਹੇ
ਏਥੋਂ ਲੰਘਦੀ ਹਵਾ ਵੀ ਤੇਰੇ ਗੀਤ ਪਈ ਗਾਵੇ

ਜਦੋਂ ਲੰਘਦੀ ਤੂੰ ਕੋਲੋਂ ਇੱਕ ਰਾਗ ਛਿੜ ਪੈਦਾ
ਤੇਰੇ ਮੁਖੜੇ ਦੀ ਤਾਬ ਕੋਈ ਵਿਰਲਾ ਹੀ ਸਹਿੰਦਾ
ਤੇਰੀ ਦੀਦ ਦੇ ਸਹਾਰੇ ਸਾਡੇ ਚੱਲਦੇ ਨੇ ਸਾਹ
ਹਥੀਂ ਕਾਸਾ ਫੜ ਲਿਆ ਨਾਲੇ ਕੰਨ ਪੜਵਾਏ

ਆਰ.ਬੀ.ਸੋਹਲ​
 
Top