ਸਾਰੀ ਉਮਰ ਈ ਸਰਫ਼ੇ ਕਰਦੀ ਰਹੀ - ਮਾਂ

KARAN

Prime VIP
ਸਾਰੀ ਉਮਰ ਈ ਸਰਫ਼ੇ ਕਰਦੀ ਰਹੀ,
ਮੇਰੇ ਪੁੱਤ ਦਾ ਘਰ ਜੇ ਜੁੜ ਜਾਏ!
ਹੋ ਜਾਏ ਨਾਂ ਸ਼ਰੀਕਾਂ ਤੋੰ ਊਣਾ,
ਕੋਈ ਚੀਜ਼ ਨਾਂ ਪੁੱਤ ਤੋੰ ਥੁੜ ਜਾਏ!
ਪਹਿਲਾਂ ਕਰ ਕੇ ਘਰ ਦਾ ਕੰਮ ਧੰਦਾ,
ਪਿਛੋੰ ਖੇਤਾਂ ਵਿੱਚ ਕਰਾਉੰਦੀ ਰਹੀ!
ਸੋਚ-ਸੋਚ ਕੇ ਮੇਰੇ ਭਵਿੱਖ ਬਾਰੇ,
ਮਾਂ ਆਪਣਾਂ-ਆਪ ਹਰਾਉੰਦੀ ਰਹੀ!
ਸਾਰਾ ਦਿਨ ਪਸ਼ੂਆਂ ਨਾ ਪਸ਼ੂ ਹੋ ਕੇ,
ਬੜੀ ਔਖੀ ਹੋ,ਮਾਂ ਨੇ ਪਾਲਿਆ ਹੈ!
ਮੇਰੇ ਪੇਟ ਨੂੰ ਝੁਲਕਾ ਦੇਣ ਦੇ ਲਈ,
ਆਪਣੇ ਚਾਅ-ਰੀਝਾਂ ਨੂੰ ਬਾਲਿਆ ਹੈ!
ਆ ਜਾਣੀੰ ਜੇ ਭਾਜੀ ਵੀ ਪਿੰਡ ਵਿੱਚੋੰ,
ਮੇਰੇ ਲਈ ਬਚਾ ਕੇ ਰੱਖਦੀ ਸੀ!
ਆਉਣਾਂ ਲੇਟ ਜਦੋੰ ਮੈੰ ਘਰ ਆਪਣੇੰ,
ਬੂਹੇ ਵਿੱਚ ਖੜੋ ਕੇ ਤੱਕਦੀ ਸੀ!
ਪੀਤਾ ਆਪ ਕਦੇ ਨਹੀੰ ਘੁੱਟ ਮਾਂ ਨੇੰ,
ਬਿਨਾਂ ਦੁੱਧ ਤੋੰ ਮੈਨੂੰ ਨਹੀੰ ਸੌਣ ਦਿੱਤਾ!
ਆਪ ਪਾਟੇ-ਪੁਰਾਣੇੰ ਮਾਂ ਪਾਂਵਦੀ ਰਹੀ,
ਮਾੜਾ ਕਦੇ ਮੈਨੂੰ ਨਹੀੰ ਪਾਉਣ ਦਿੱਤਾ!
ਮੈੰ ਵੀ ਕਹਿਣੇ ਤੋੰ ਭੋਰਾ ਨਾਂ ਬਾਹਰ ਜਾਵਾਂ,
ਦਿਲੋੰ ਪੂਜਦਾ ਆਪਣੀੰ ਮਾਂ ਨੂੰ ਹਾਂ!
ਜਿੱਥੇ ਤੰਗੀਆਂ-ਤੁਰਸ਼ੀਆਂ ਕੱਟੀਆਂ ਨੇੰ,
ਉਸ ਪਾਕ-ਪਵਿਤਰ ਥਾਂ ਨੂੰ ਹਾਂ!
__________ਦੀਪ ਜੈਲ਼ਦਾਰ!​
 
ਕਰਨ ਸਾਹਿਬ ਬਹੁੱਤ ਖੂਬਸੂਰਤ ਸ਼ਬਦਾਂ ਨਾਲ ਤੁਸੀਂ ਮਾਂ ਦੀ ਤਰੀਫ ਕੀਤੀ ਹੈ..................
ਮਾਂ ਤਾਂ ਉਹ ਸੰਘਣਾ ਬੂਟਾ ਹੈ .ਜੋ ਪਤਝੜਾਂ 'ਚ ਵੀ ਆਪਣੇ ਪੱਤੇ ਨਹੀਂ ਝੜਨ ਦਿੰਦੀ...........ਲੱਖ ਲੱਖ ਕੁਰਬਾਨ ਅਸੀਂ ਆਪਣੀਆਂ ਮਾਵਾਂ ਤੋਂ....................
 
Top