ਉਹ ਆਪ ਵਗੇਂਦੀ ਪੌਣ ਜਹੀ - ਬਾਬਾ ਬੇਲੀ

KARAN

Prime VIP
ਉਹ ਆਪ ਵਗੇਂਦੀ ਪੌਣ ਜਹੀ, ਪੌਣਾਂ ਨੂੰ ਪੁਣਦੀ ਰਹਿੰਦੀ ਏ,
ਫਿਰ ਚਿੱਟੇ-ਕਾਲੇ ਬੱਦਲਾਂ ਦੇ, ਕਿੱਸੇ ਵੀ ਸੁਣਦੀ ਰਹਿੰਦੀ ਏ,
ਕਿੱਸੇ 'ਚੋ ਬਾਤਾਂ ਭੇਤ ਦੀਆਂ, ਚੁਣ-ਚੁਣ ਕੇ ਚੁਣਦੀ ਰਹਿੰਦੀ ਏ,
ਫਿਰ ਚੁਣੀਆਂ ਗੱਲਾਂ ਚਿਣ-ਚਿਣ ਕੇ, ਖਿਆਲਾਂ ਨੂੰ ਬੁਣਦੀ ਰਹਿੰਦੀ ਏ.....

ਕੋਈ ਦੱਸੋ ਉਸਨੂੰ ਜਾ ਜਾ ਕੇ, ਜਦ ਵੇਲੇ ਰਾਤਾਂ ਕਰਦੇ ਨੇ,
ਫਿਰ ਕੌਤਕ-ਧਾਰੀ ਆ-ਆ ਕੇ, ਕੋਈ ਕਰ-ਕਰਮਾਤਾਂ ਕਰਦੇ ਨੇ,
ਉਹ ਨਜ਼ਰ ਸਵੱਲੀ ਚੜਿਆਂ 'ਤੇ, ਫਿਰ ਖੁਦ ਬਰਸਾਤਾਂ ਕਰਦੇ ਨੇ,
ਉਦੋਂ ਨਾ ਸੌਂਇਆ ਕਰ ਅੜੀਏ, ਜਦ ਸੱਜਣ ਬਾਤਾਂ ਕਰਦੇ ਨੇ.......

@ ਬਾਬਾ ਬੇਲੀ,
 
Top