ਆਹ ਮੰਤਰ-ਤੰਤਰ ਛੱਡ ਪਰ੍ਹਾਂ - ਬਾਬਾ ਬੇਲੀ

KARAN

Prime VIP
ਆਹ ਮੰਤਰ-ਤੰਤਰ ਛੱਡ ਪਰ੍ਹਾਂ, ਨਾ ਚੱਲਣ ਜ਼ੋਰ ਤਵੀਤਾਂ ਦੇ,
ਨੀਤਾਂ ਨਾਲ ਆਪੇ ਮਿਲ ਜਾਂਦੇ, ਜੋ ਵਾਲੀ ਹੋਣ ਪ੍ਰੀਤਾਂ ਦੇ

ਸੁਣ ਸੱਜਣ ਦਾ ਦਿਲ ਵਿੰਨਣ ਲਈ, ਨਈਂ ਤਿੱਖੇ ਤੀਰ ਚਲਾਈਦੇ,
ਰਾਹ ਚੱਲਦੇ ਜੋਗੀ ਫੜ-ਫੜ ਕੇ, ਐਵੇਂ ਨਈਂ ਪੀਰ ਬਣਾਈਦੇ,

ਏਹ ਭੇਖਾਂ ਵਾਲੇ ਜੋਗੀ ਨੇ, ਜੋ ਅੱਗੇ ਜਾਵਣ ਨਈਂ ਦਿੰਦੇ,
ਜੋ ਅੜੀਏ ਸੱਜਣ-ਸੱਚੇ ਨੇ, ਉਹ ਸੀਸ ਝੁਕਾਵਣ ਨਈਂ ਦਿੰਦੇ,

ਬਾਂਹ ਫੜ ਕੇ ਉੱਚਾ ਕਰਦੇ ਨੇ, ਨਈਂ ਰੱਖਦੇ ਵਾਂਗ ਗੁਲਾਮਾਂ ਦੇ,
ਕੀ ਹਾਲ ਸੁਣਾਉਣੇ ਉਹਨਾਂ ਜੋ, ਪੈਗੰਬਰ ਬਿਨ੍ਹਾਂ ਪੈਗਾਮਾਂ ਦੇ,

ਖੁਦ ਖਿੜ ਪੈਣਾ, ਮੁਰਝਾ ਜਾਣਾ, ਇਹ ਵੀ ਤਾਂ ਰੰਗ ਨੇ ਮੌਜਾਂ ਦੇ,
ਜਰਨੈਲ ਹੋਣ ਜੋ ਖੁਦੀਆਂ ਦੇ, ਕਿਉਂ ਲੈਣ ਆਸਰੇ ਫੌਜਾਂ ਦੇ?

ਉਹ ਤਰ ਕੇ ਤਾਰਨ ਦੁਨੀਆਂ ਨੂੰ, ਜਿਹਨਾਂ ਨੂੰ ਭੇਤ-ਸਮੰਦਰ ਹੈ,
ਉਹ ‘ਕੱਲੇ ਈ ਮੇਲਾ ਲਾ ਲੈਂਦੇ, ਕੋਈ ਰੌਣਕ ਜਿਹਨਾਂ ਅੰਦਰ ਹੈ

Baba Beli (ਬਾਬਾ ਬੇਲੀ)
 
Top