ਵੇ ਮੈਨੂੰ ਰਹਿਣ ਦਓ ਏਥੇ - ਬਾਬਾ ਬੇਲੀ

KARAN

Prime VIP
ਅਜੇ ਪਾਈਆਂ ਨਹੀਂ ਪੈਲਾਂ, ਮੇਰੀ ਚਾਦਰ ਦੇ ਮੋਰਾਂ ਨੇ,
ਇਹ ਕੈਸੀ ਖੇਡ ਆ ਖੇਡੀ, ਮੇਰੇ ਚਾਵਾਂ ਦੇ ਚੋਰਾਂ ਨੇ,
ਜੋ ਦੋ ਦਿਲ ਮਿਲ ਕੇ ਗਾਉਂਦੇ ਨੇ, ਅਜੇ ਉਹ ਗੀਤ ਗਾਏ ਨਈਂ,
ਵੇ ਮੈਨੂੰ ਰਹਿਣ ਦਓ ਏਥੇ, ਅਜੇ ਮੈਂ ਰੰਗ ਹੰਢਾਏ ਨਈਂ.......

ਜਦੋਂ ਤਾਰੇ ਵੀ ਨੱਚਦੇ ਨੇ, ਅਜੇ ਉਹ ਰਾਤ ਨਈਂ ਆਈ,
ਕਿ ਜਿਸ ਦੀ ਲੋਰ ਚੜਦੀ ਏ, ਅਜੇ ਉਹ ਬਾਤ ਨਈਂ ਪਾਈ,
ਅਜੇ ਤਾਂ ਨੀਂਦ ਨਈਂ ਆਈ, ਅਜੇ ਸੁਫਨੇ ਸਜਾਏ ਨਈਂ,
ਵੇ ਮੈਨੂੰ ਰਹਿਣ ਦਓ ਏਥੇ, ਅਜੇ ਮੈਂ ਰੰਗ ਹੰਢਾਏ ਨਈਂ.......

ਅਜੇ ਸ਼ਿਕਵੇ ਵੀ ਕਰਨੇ ਨੇ, ਅਜੇ ਰੋਸੇ ਵੀ ਕਰਨੇ ਨੇ,
ਉਹ ਜਜ਼ਬੇ ਜੋ ਨਹੀਂ ਪਿਘਲੇ, ਅਜੇ ਕੋਸੇ ਵੀ ਕਰਨੇ ਨੇ,
ਅਜੇ ਤਾਂ ਰਲ ਕੇ ਬੈਠੇ ਨਈਂ, ਅਜੇ ਰੁੱਸੇ-ਮਨਾਏ ਨਈਂ,
ਵੇ ਮੈਨੂੰ ਰਹਿਣ ਦਓ ਏਥੇ, ਅਜੇ ਮੈਂ ਰੰਗ ਹੰਢਾਏ ਨਈਂ.......

ਅਜੇ ਇਕ-ਦੂਸਰੇ ਤਾਈਂ ਖੁੱਲੇ ਦੀਦਾਰ ਨਈਂ ਹੋਏ,
ਕਿ ਬੂਟੇ ਆਸ ਮੇਰੀ ਦੇ, ਅਜੇ ਗੁਲਜ਼ਾਰ ਨਈਂ ਹੋਏ,
ਜਿਹਨਾਂ ਦਾ ਆਸਰਾ ਹੁੰਦੈ, ਅਜੇ ਉਹ ਘਰ ਵਸਾਏ ਨਈਂ,
ਵੇ ਮੈਨੂੰ ਰਹਿਣ ਦਓ ਏਥੇ, ਅਜੇ ਮੈਂ ਰੰਗ ਹੰਢਾਏ ਨਈਂ.......

Baba Beli (ਬਾਬਾ ਬੇਲੀ)
 
Top