ਗਜ਼ਲ :ਮੁਰਸ਼ਦ ਮਿਲੇ ਤਾਂ ਗਲ ਨਾਲ ਲਾਵਾਂ

ਅੱਗ ਹਿਜ਼ਰ ਦੀ ਧੁਖਦੀ ਰਹਿੰਦੀ ,ਬਲ-ਬਲ ਉਠਦੀ ਹਾਵਾਂ ਨਾਲ i
ਸ਼ਿਕਲ ਦੁਪਿਹਰੇ ਠਰਦੀ ਜਾਵਾਂ, ਤਪਦੀ ਠੰਡੀਆਂ ਛਾਵਾਂ ਨਾਲ i

ਥੱਕ ਗਈ ਮੈਥੋਂ ਤੁਰ ਨਹੀਂ ਹੁੰਦਾ, ਔਖੇ ਇਸ਼ਕ ਦੇ ਪੈਂਡੇ ਵੀ,
ਕੱਲਿਆਂ ਮੰਜਲ ਪੁਝਨਾ ਔਖਾ, ਹੁਣ ਮੈਂ ਕਿਸਦੇ ਜਾਵਾਂ ਨਾਲ i

ਜੰਗਲ ਬੇਲੇ ਗਾਹ ਲਏ ਸਾਰੇ , ਘੁੰਮ ਲਿਆ ਮੰਦਰ ਮਸੀਤਾਂ ਵੀ,
ਲਾਚਾਰ ਹੋਏ ਪਰ ਉਹ ਨਾ ਲੱਭਿਆ,ਲੱਭਦੇ ਸੀ ਬੜੇ ਚਾਵਾਂ ਨਾਲ i

ਮੰਨ ਤੇ ਕਾਲ ਦਾ ਪਹਿਰਾ ਰਹਿੰਦਾ, ਅਜਲਾਂ ਤੋਂ ਇਹ ਕਾਬਜ਼ ਹੈ,
ਮੁਰਸ਼ਦ ਮਿਲੇ ਤਾਂ ਗਲ ਨਾਲ ਲਾਵਾਂ,ਦਿੱਲ ਦਾ ਹਾਲ ਸੁਣਾਵਾਂ ਨਾਲ i

ਇਸ਼ਕ ਤੇਰੇ ਨੇ ਲਿੱਟਿਆ ਮੈਨੂੰ ,ਸੁਖ ਚੈਨ ਤੇ ਦੀਨ ਅਮਾਨ ,
ਠੱਲ ਪਏ ਹੁਣ ਭਟਕਣ ਤਾਈੰ , ਜੇ ਮਾਹੀ ਹੋਵੇ ਮੇਰੇ ਨਾਲ i

ਆਰ.ਬੀ.ਸੋਹਲ


progress-1.gif
 
Top