UNP

ਤੇਰੀ ਵਿਯੋਗ-ਪੀੜ ਹੀ

Go Back   UNP > Poetry > Punjabi Poetry

UNP Register

 

 
Old 10-May-2014
karan.virk49
 
Thumbs up ਤੇਰੀ ਵਿਯੋਗ-ਪੀੜ ਹੀ

ਤੇਰੀ ਵਿਯੋਗ-ਪੀੜ ਹੀ
ਦੁਨੀਆਂ 'ਚ ਫੈਲ ਕੇ
ਰੂਹਾਂ ਅਨੰਤ ਅਰਸ਼ 'ਚੋਂ
ਜਨਮਾ ਜਗਾ ਰਹੀ ।

ਏਹੋ ਵਿਯੋਗ-ਪੀੜ ਹੈ
ਹਰ ਇਕ ਤਾਰੇ ਵਿੱਚ ਜੋ
ਤਕਦੀ ਤਕਾ ਰਹੀ ।

ਤੇ ਏਹੋ ਮਾਹ ਸੌਣ ਦੇ
ਗੂਹੜੇ ਹਨੇਰ ਵਿਚ
ਹੈ ਸਰ ਸਰਾਉਂਦੇ ਪੱਤਿਆਂ-
'ਚ ਗੀਤ ਗਾ ਰਹੀ ।

ਇਹੋ ਹੀ ਪੀੜ ਫੈਲੀ ਹੈ
ਸੱਧਰ ਪਿਆਰ ਵਿਚ
ਇਨਸਾਨੀ ਘਰਾਂ ਵਿਚ ਜੋ
ਦੁਖ ਸੁਖ ਬਣਾ ਰਹੀ ।

ਏਹੋ ਵਿਯੋਗ-ਪੀੜ ਹੈ
ਹਰਦਮ ਹੀ ਪੰਘਰ ਕੇ
ਜੋ ਮੇਰੇ ਕਵੀ-ਮਨ 'ਚੋਂ
ਸਦਾ ਵਗਦੀ ਜਾ ਰਹੀ ।ਰਵਿੰਦਰ ਨਾਥ ਟੈਗੋਰ

Post New Thread  Reply

« ਹਨੇਰੀ ਵੀ ਜਗਾ ਸਕਦੀ ਹੈ ਦੀਵੇ - ਸੁਰਜੀਤ ਪਾਤਰ | ਨਗਰੀ ਤੇਰਾ ਜੀ ਨਹੀਂ ਲਗਦਾ - ਸੁਰਜੀਤ ਪਾਤਰ »
X
Quick Register
User Name:
Email:
Human Verification


UNP