ਬਾਬਲ ਘੱਰ ਦੀ ਯਾਦ.........

ਖੁਸ਼ਬੂ ਤੇਰੇ ਵਿਹੜੇ ਦੀ ਬਾਬਲ ਮੰਨ ਨੂੰ ਸਦਾ ਹੀ ਭਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ

ਬਾਪੁ ਬੇਬੇ ਤਾਇਆਂ ਚਾਚਿਆਂ ਬੜਾ ਹੀ ਲਾਡ ਲਡਾਇਆ ਏ
ਸਾਰਿਆਂ ਨੇ ਮੈਨੂੰ ਹਿੱਕ ਨਾਲ ਲਾ ਕੇ ਗੋਦੀ ਵਿੱਚ ਖਿਡਾਇਆ ਏ
ਸਖੀਆਂ ਦੇ ਨਾਲ ਗਿੱਧਾ ਤੇ ਪੀਂਘਾ ਦੀ ਯਾਦ ਹੀ ਆਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ

ਵਿਹੜੇ ਦੇ ਵਿੱਚ ਬੈਠੇ ਰਹਿੰਦੇ ,ਵਿੱਚ ਤੰਦੂਰਾਂ ਰੋਟੀ ਲਾਂਦੇ
ਆਂਡ-ਗੁਵਾੰਡ ਦਾ ਬਣਦਾ ਡੇਰਾ ਮਿਲਕੇ ਸਭ ਫਿਰ ਖਾਣਾ ਖਾਂਦੇ
ਆਂਦੀ ਮਹਿਕ ਹਵਾ ਦੀ ਪਿੰਡੋਂ ਮਿਲਣ ਦੀ ਤਾਂਗ ਵਧਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ

ਨਾ ਕੋਈ ਫਿਕਰ ਨਾ ਫਾਕਾ ਹੁੰਦਾ ਪੰਛੀਆਂ ਵਾਂਗ ਆਜ਼ਾਦੀ ਸੀ
ਵੀਰਿਆਂ ਨੇ ਮੈਨੂੰ ਮਾਨ ਬਖਸ਼ਿਆ ਜਿਵੇਂ ਮੈ ਸਹਿਜ਼ਾਦੀ ਸੀ
ਖੈਰ ਹੋਏ ਸਦਾ ਦਮ ਉਹਨਾ ਦੇ ਨਿੱਤ ਮੈ ਪੀਰ ਮਨਾਉਂਦੀ ਏਂ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ

ਰੱਖਿਆ ਨਾ ਘਰ ਰੱਖ ਸਕੇਗਾ ਰਾਜਾ ਹੈ ਜਾਂ ਰੰਕ ਹੋਵੇ
ਧੀ ਨੂੰ ਘਰ ਫਿਰ ਛਡਣਾ ਪੈਂਦਾ ਇੱਸ ਦੇ ਵਿੱਚ ਨਾ ਛੱਕ ਹੋਵੇ
ਸੋਰਿਆਂ ਦੇ ਘਰ ਵਸਨਾ ਹੁੰਦਾ ਇਹੋ ਰੀਤ ਕਹਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ

ਸੋਹਲ
 
badi emotional c eh 22....very nyc lines..again thank u...


eh aap likhi a 22..ke copy a...

ਵੀਰੇ ਇੱਸ ਫੋਰਮ ਤੇ ਜਾਂ ਡੀ .ਸੀ.ਫੋਰਮ ਤੇ ਜਿਨੀਆਂ ਵੀ ਮੈਂ ਰਚਨਾਵਾਂ ਅੱਜ ਤੱਕ ਪੋਸਟ ਕੀਤੀਆਂ ਹਨ ਉਹ ਸਭ ਮੇਰੀਆਂ ਲਿਖੀਆਂ ਹੋਈਆਂ ਹਨ................... punjabimaa.com ਦੇ May 2014 ਦੇ ਅੰਕ ਜੋ ਕਿ ਅਜੇ ਆਉਣਾ ਹੈ ,ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ

ਧੰਨਵਾਦ ਜੀ
 
Top