ਹਸਰਤ ਸੀ ਬੜੀ ਮੰਨ ਵਿੱਚ ਮੇਰੇ, ਫੁੱਲ ਇੱਕ ਮੈ ਵੀ ਬਣ ਜ

ਹਸਰਤ ਸੀ ਬੜੀ ਮੰਨ ਵਿੱਚ ਮੇਰੇ, ਫੁੱਲ ਇੱਕ ਮੈ ਵੀ ਬਣ ਜਾਵਾਂ
ਬੈਠਣ ਭੋਰੇ ਤਿਤਲੀਆਂ ਅਤੇ ਨਰਮ ਹੱਥਾਂ ਵਿੱਚ ਡੁੱਲ ਜਾਵਾਂ
ਪਤਾ ਨਹੀ ਕੀ ਭਾਣਾ ਵਾਪਰਿਆ, ਕੰਡਾ ਜੋ ਮੈ ਬਣ ਗਿਆ ਹਾਂ
ਵੰਡਦਾ ਨਾ ਕੋਈ ਪਿਆਰ ਮੇਰੇ ਨਾਲ, ਟਹਿਣੀ ਤੇ ਹੀ ਸੜ ਗਿਆਂ ਹਾਂ​

ਫੁੱਲਾਂ ਦੇ ਹੀ ਹਾਰ ਨੇ ਬਣਦੇ, ਹਰ ਕੋਈ ਜਗ੍ਹਾ ਤੇ ਚੜਦੇ ਨੇ
ਲੰਗਦਿਆਂ ਮੇਰੇ ਕੋਲੋਂ ਲੋਕੀਂ, ਚੁੱਬਣ ਤੋਂ ਫਿਰ ਡਰਦੇ ਨੇ
ਛੋਟਾ ਜਾਂ ਭਾਵੇਂ ਹੋਵਾਂ ਵੱਢਾ, ਇੱਕੋ ਡੰਗ ਹੀ ਕਰਦਾ ਹਾਂ
ਪਤਾ ਨਹੀ ਕੀ ਭਾਣਾ ਵਾਪਰਿਆ, ਕੰਡਾ ਜੋ ਮੈ ਬਣ ਗਿਆ ਹਾਂ​

ਰੱਬ ਦਾ ਭਾਣਾ ਮੰਨਦਾ ਹਾਂ, ਜੋ ਤਿਖੀ ਸੂਲ ਬਣਾਇਆ ਏ
ਫੁੱਲਾਂ ਦੀ ਰਾਖੀ ਲਈ ਮੈਨੂੰ, ਪਹਿਰੇਦਾਰ ਬਿਠਾਇਆ ਏ
ਤੋੜੇ ਜਦ ਕੋਈ ਫੁੱਲ ਟਹਿਣੀ ਤੋਂ, ਓਦੇ ਨਾਲ ਮੈ ਲੜਦਾ ਹਾਂ
ਪਤਾ ਨਹੀ ਕੀ ਭਾਣਾ ਵਾਪਰਿਆ, ਕੰਡਾ ਜੋ ਮੈ ਬਣ ਗਿਆ ਹਾਂ​

ਕਵੀਆਂ ਤੇ ਸ਼ਾਇਰਾਂ ਨੇ ਮੈਨੂੰ, ਕੀਤਾ ਏ ਬਦਨਾਮ ਬੜਾ
ਕਈਆਂ ਦੇ ਮੈ ਦਿੱਲ ਵਿੱਚ ਚੁੱਬਿਆ, ਰਾਹ ਕਿਸੇ ਦੇ ਆਣ ਖੜਾ
ਫਿਰ ਵੀ ਹਸਦਿਆਂ ਹਸਦਿਆਂ ਸਾਰਾ, ਦਿੱਲ ਆਪਣੇ ਤੇ ਜ਼ਰ ਗਿਆਂ ਹਾਂ
ਪਤਾ ਨਹੀ ਕੀ ਭਾਣਾ ਵਾਪਰਿਆ, ਕੰਡਾ ਜੋ ਮੈ ਬਣ ਗਿਆ ਹਾਂ​

ਧੰਨਵਾਦ ਮਸ਼ਕੂਰ ਬਹੁੱਤ ਹਾਂ, ਜਿਕਰ ਜਿਨਾ ਨੇ ਕੀਤਾ ਏ
ਮਹਿਫਲ ਦੇ ਵਿੱਚ ਮੰਨ ਕਵੀ ਦਾ, ਮੈ ਵੀ ਸ਼ੀਤਲ ਕੀਤਾ ਏ
ਆਇਆ ਫੁੱਲ ਨੂੰ ਚੁੰਮਣ ਜਿਹੜਾ, ਨਜਰ ਉਹਦੀ ਵੀ ਬਣ ਗਿਆਹਾਂ
ਪਤਾ ਨਹੀ ਕੀ ਭਾਣਾ ਵਾਪਰਿਆ, ਕੰਡਾ ਜੋ ਮੈ ਬਣ ਗਿਆ ਹਾਂ​

ਆਰ.ਬੀ.ਸੋਹਲ​
 

KAPTAAN

Prime VIP
Re: ਹਸਰਤ ਸੀ ਬੜੀ ਮੰਨ ਵਿੱਚ ਮੇਰੇ, ਫੁੱਲ ਇੱਕ ਮੈ ਵੀ ਬਣ &#2

tfs....
 
Top