UNP

ਵਫ਼ਾ ਅਤੇ ਬੇ-ਵਫਾਈ

Go Back   UNP > Poetry > Punjabi Poetry

UNP Register

 

 
Old 13-Mar-2014
R.B.Sohal
 
ਵਫ਼ਾ ਅਤੇ ਬੇ-ਵਫਾਈ

ਵਿੱਚ ਅਰਥਾਂ ਵਫ਼ਾ ਬੇ-ਵਫਾਈ ਦੇ
ਹੁੰਦੀ ਬੜੀ ਡੂੰਗਾਈ ਏ
ਝੂਠ ਦੇ ਸਾਰੇ ਪਰਦੇ ਲਾ ਦੇ
ਹੁੰਦੀ ਉਹ ਸਚਾਈ ਏ

ਕਿਦਾਂ ਕਰੀਏ ਪਿਆਰ
ਤੇ ਕਿਦਾਂ ਤੋੜ ਚੜਾਈ ਦਾ
ਕਰੀਏ ਲੱਖ ਲੱਖ ਸਜਦੇ
ਜਿਨਾ ਰੀਤ ਨਿਭਾਈ ਏ

ਆ ਜਾ ਪਿਆਰ ਸਿਖਾਂਵਾਂ ਤੈਨੂੰ
ਕੋਲ ਬੈ ਸਮਜਾਵਾਂ ਤੈਨੂੰ
ਵਫ਼ਾ ਪਿਆਰ ਦੇ ਅਰਥ ਕੀ ਅੜੀਏ
ਮਯੂਸੀ ਕਦੇ ਤਨਹਾਈ ਏ

ਕੋਲ ਬੈ ਸ਼ਰਮਾਉਣਾ ਤੇਰਾ
ਹਰ ਗਲ ਵਿੱਚ ਘਬਰਾਉਣਾ ਤੇਰਾ
ਕਿਆਮਤ ਫਿਰ ਕੋਈ ਢਾਹ ਦੇਵੇਂ
ਚੁੰਨੀ ਦੰਦਾਂ ਹੇਠ ਦਬਾਈ ਏ

ਕਦੀ ਝੂਠ ਹੀ ਤੂੰ ਰੁੱਸ ਜਾਂਵੇਂ ਨੀ
ਤੂੰ ਚਾਹੇਂ ਕੋਈ ਮਨਾਵੇ ਨੀ
ਤਰਲੇ ਹਾੜੇ ਅਸੀਂ ਕੱਡਦੇ ਹਾਂ
ਜਿੰਦ ਸਾਡੀ ਮਾਰ ਮੁਕਾਈ ਏ

ਕਰ ਸ਼ੱਕ ਨਾ ਕੋਈ ਜਜਬਾਤਾਂ ਤੇ
ਨਾ ਇਧਰ ਓਧਰ ਦੀਆਂ ਬਾਤਾਂ ਤੇ
ਮੈ ਤੇਰੇ ਬਾਜ ਅਧੂਰਾ ਹਾਂ
ਕਿਓਂ ਗਲ ਪਈ ਐਵੇਂ ਵਧਾਈ ਏ

ਸੋਹਲ


Post New Thread  Reply

« ਦਿੱਲ ਦੀਆਂ ਲੱਗੀਆਂ ਦਾ ਰੋਗ ਮਾਰਦਾ | ਤੇਰੇ ਤੋਂ ਜਦੋਂ ਦਾ ਇਨਕਾਰ ਮਿਲਿਆ »
X
Quick Register
User Name:
Email:
Human Verification


UNP