ਉਂਝ ਦੁਨੀਆਂ ‘ਤੇ ਨੂਰ ਵਸੇਂਦੇ

KARAN

Prime VIP
ਉਂਝ ਦੁਨੀਆਂ ‘ਤੇ ਨੂਰ ਵਸੇਂਦੇ,
ਸੱਜਣ ਜੀ ਸੁਣ ਦੂਰ ਵਸੇਂਦੇ,
ਕੱਲ ਤੁਸਾਂ ਕੀ ਕੌਤਕ ਕੀਤੇ,
ਇਕ-ਦੂਜੇ ਦੇ ਜਲਵੇ ਪੀਤੇ,
ਰੀਝਾਂ-ਖਾ’ਸ਼ਾਂ, ਸੱਧਰ-ਆਸਾਂ,
ਇਕ-ਦੂਜੇ ਨੂੰ ਪੀਣ ਪਿਆਸਾਂ,
ਸਾਰੀਆਂ ਭੁੱਖਾਂ ਆਪ ਜਗਾਈਆਂ,
ਸਾਰੀਆਂ ਭੁੱਖਾਂ ਆਪ ਰਜਾਈਆਂ,
ਮੈਂ ਪਈ ਸੋਚਾਂ, ਬਾਤ ਨਾ ਮੁੱਕਜੇ,
ਹਾਇ ਮੈ ਮਰਜਾਂ!! ਵੇਲਾ ਈ ਰੁੱਕਜੇ,
ਚਿਰ ਦੀ ਰੋਗਣ ਰਾਜ਼ੀ ਹੋ ਗਈ,
ਸੁੱਕ ਗਈ ਸਾਂ, ਤਾਜ਼ੀ ਹੋ ਗਈ,
ਜੋ ਅੰਬਰ ‘ਤੇ ਟਿਮਕਣ ਤਾਰੇ,
ਕੀ ਸੂਰਜ, ਕੀ ਚੰਦੇ ਸਾਰੇ,
ਤਲੀਆਂ ਦੇ ਵਿਚ ਲੁਕਣੇ ਆ ਗਏ, ਅੰਗ-ਸੁਹੇਲੇ ਦੁਖਣੇ ਆ ਗਏ,
ਨੈਣ ਅਸਾਂ ਦੇ ਧੁਪਨੇ ਆ ਗਏ, ਧੂਫਾਂ-ਧੂੰਏਂ ਧੁਖਣੇ ਆ ਗਏ,
ਰਾਤ ਤੁਸਾਂ ਦੇ ਸੁਫਨੇ ਆ ਗਏ ! ! !
ਰਾਤ ਤੁਸਾਂ ਦੇ ਸੁਫਨੇ ਆ ਗਏ ! ! ! ! ! . . . . . . . .

Baba Beli,​
 
Top