UNP

ਅੱਖੀਆਂ............

Go Back   UNP > Poetry > Punjabi Poetry

UNP Register

 

 
Old 26-Feb-2014
R.B.Sohal
 
ਅੱਖੀਆਂ............


ਅੱਖੀਆਂ ਨੂੰ ਸਮਝਾ ਲੈ ਵੇ ਕੀ ਕਰੀ ਜਾਂਦੀਆਂ
ਇਹ ਚੰਦਰੀਆਂ ਨੈਨ ਮੇਰੇ ਨਾਲ ਲੜੀ ਜਾਂਦੀਆਂ

ਦੋਸ਼ ਇਹਨਾ ਦਾ ਹੱਰ ਦੱਮ ਅੜਿਆ
ਦਿਲ ਤੇ ਝੱਲਣਾ ਪੈਂਦਾ ਵੇ
ਤਕਨੋ ਇਹ ਕਦੀ ਬਾਜ ਨਾ ਆਵਣ
ਜਾਨ ਤੇ ਸਹਿਣਾ ਪੈਂਦਾ ਵੇ

ਤੀਰ ਇਹਨਾ ਦੇ ਚੁੱਬਾਂ ਦੇਵਣ
ਸੂਲਾਂ ਕੋਲੋਂ ਵੱਧਕੇ ਵੇ
ਜਾਨ ਜਿਗਰ ਦੀ ਕੀ ਪ੍ਰਵਾਹ ਏ
ਪੀੜਾ ਦੇਵਣ ਰੱਜਕੇ ਵੇ

ਜਦ ਵੀ ਦਿੱਲ ਦੀਆਂ ਗੱਲਾਂ ਸੱਜਣਾ
ਬੁਲੀਆਂ ਉੱਤੇ ਆਵਣ ਵੇ
ਇਹਨਾ ਕੋਲੋਂ ਰਹਿ ਨਹੀਂ ਹੁੰਦਾ
ਬਾਰ ਬਾਰ ਸੁਨਾਵਣ ਵੇ

ਤਾਕ ਸਦਾ ਮਾਹੀ ਦੀ ਰਹਿੰਦੀ
ਤੱਕਨੋ ਕਦੀ ਨਾ ਥੱਕਣ ਵੇ
ਨੀਂਦਰ ਚੈਨ ਭੁਲਾਇਆ ਇਸਨੇ
ਆਸ ਸਦਾ ਇਹ ਰੱਖਣ ਵੇ

ਕਦੀ ਹਸਾਵਣ ਕਦੀ ਰੁਲਾਵਣ
ਨਿੱਤ ਰਹਿੰਦੀਆਂ ਅੱੜ ਕੇ ਵੇ
ਦਿਲ ਦੀ ਦਿਲ ਨਾਲ ਸਾਂਝ ਬਣਾਵਣ
ਪਹਾੜਾ ਪਿਆਰ ਦਾ ਪੜ ਕੇ ਵੇ

ਆਰ.ਬੀ.ਸੋਹਲ

Post New Thread  Reply

« ਚੰਨ ਤਾਰਿਆਂ ਦੀ ਲੋਏ ਮੈਨੂੰ ਆਵੇ ਤੇਰੀ ਯਾਦ | Tareef nahi te Takleef vi nahi..... »
X
Quick Register
User Name:
Email:
Human Verification


UNP