ਬਾਜ ਲੀੜਿਆਂ ਕਈਆਂ ਤੱਨ ਢਕਿਆ ਨਾ....

ਕੀ ਪੁਸ਼ਦੇ ਹੋ ਹਾਲ ਫਕੀਰਾਂ ਦਾ
ਵੱਖ ਹੋਈਆਂ ਕੱਪੜਿਓਂ ਲੀਰਾਂ ਦਾ
ਕਈ ਭੁੱਖਿਆਂ ਹੀ ਰਾਤ ਟਪਾ ਲੈਂਦੇ
ਮੁੱਲ ਪਾਉਂਦੇ ਨਾ ਕਈ ਦੁਦਾਂ ਖੀਰਾਂ ਦਾ

ਬਾਜ ਲੀੜਿਆਂ ਕਈਆਂ ਤੱਨ ਢਕਿਆ ਨਾ
ਕਈਆਂ ਖੋਲੇ ਲੱਜਿਆ ਨੂੰ ਰਖਿਆ ਨਾ
ਮਾਣ ਰਖਦੇ ਨਾ ਕਈ ਭੈਣਾ ਵੀਰਾਂ ਦਾ
ਕੀ ਪੁਸ਼ਦੇ ਹੋ ਹਾਲ ਫਕੀਰਾਂ ਦਾ

ਸੱਟ ਮਾਰੀ ਏ ਅੱਜ ਇਹਨਾ ਤੰਗੀਆਂ ਨੇ
ਉਤੋਂ ਸ਼ਾਹੂਕਾਰਾਂ ਦੀਆਂ ਠਗੀਆਂ ਨੇ
ਕੀ ਕਰਨਾ ਏਂ ਵਡੀਆਂ ਜਗੀਰਾਂ ਦਾ
ਕੀ ਪੁਸ਼ਦੇ ਹੋ ਹਾਲ ਫਕੀਰਾਂ ਦਾ

ਕੋਣ ਆਪਣਾ ਤੇ ਕੋਣ ਪਰਾਇਆ ਇਥੇ
ਲੋਕਾਂ ਚਿਹਰੇ ਤੇ ਚੇਹਰਾ ਲਾਇਆ ਇਥੇ
ਨਾਮ ਬਦਲ ਦਿੰਦੇ ਇਹ ਤਾਂ ਪੀਰਾਂ ਦਾ
ਕੀ ਪੁਸ਼ਦੇ ਹੋ ਹਾਲ ਫਕੀਰਾਂ ਦਾ

ਆਰ.ਬੀ.ਸੋਹਲ​
 
Top