ਮੇਰੇ ਵਾਂਗੂੰ ਤੈਨੂੰ ਨਹੀ ਲਭਨੀ ...ਇੱਕ ਵਾਧਾ ਕਰ ਲੈ

ਤੂੰ ਰੱਬ ਦਾ ਸ਼ੁਕਰ ਮਨਾ ਅੜਿਆ
ਮੈਨੂ ਆਪਣਾ ਲੈ ਤੂੰ ਬਣਾ ਅੜਿਆ
ਮੇਰੇ ਵਾਂਗੂੰ ਤੈਨੂੰ ਨਹੀ ਲਭਨੀ
ਭਾਂਵੇ ਆਪਣਾ ਆਪ ਗੁਵਾ ਅੜਿਆ

ਮੋਰ ਤੋਰ ਮੇਰੀ ਤੇ ਤੁਰਦੇ ਨੇ
ਰਾਹੀ ਚਲਦੇ ਪਿਛੇ ਮੁੜਦੇ ਨੇ
ਵੰਡਾਂ ਮਹਿਕਾਂ ਵਿੱਚ ਹਵਾ ਅੜਿਆ
ਮੈਨੂ ਆਪਣਾ ਲੈ ਤੂੰ ਬਣਾ ਅੜਿਆ

ਖੋਲਾਂ ਵਾਲ ਘਟਾਵਾਂ ਛਾ ਜਾਂਦੀਆਂ
ਬੋਲਾਂ ਮੇਰਿਆਂ ਤੇ ਕੋਇਲਾਂ ਗਾ ਜਾਂਦੀਆਂ
ਜੇੜਾ ਵੇਖੇ ਲੈਂਦਾ ਹੋਸ਼ ਭੁਲਾ ਅੜਿਆ
ਮੈਨੂ ਆਪਣਾ ਲੈ ਤੂੰ ਬਣਾ ਅੜਿਆ

ਮੁੱਖ ਤੇ ਹੈ ਰੋਣਕਾਂ ਤੇ ਅੱਖਾਂ ਚ ਸਾਰੂਰ ਏ,
ਪਰੀਆਂ ਵੀ ਮੰਨ ਲੈਣ ਮੈਂਨੂੰ ਇੱਕ ਹੂਰ ਏ,
ਮੇਰੇ ਦਿੱਲ ਉੱਤੇ ਹੱਕ ਤੂੰ ਜਮਾ ਅੜਿਆ
ਮੈਨੂ ਆਪਣਾ ਲੈ ਤੂੰ ਬਣਾ ਅੜਿਆ

ਸੋਹਲ
 
Top