ਕੀ ਦੱਸ ਕਰੀਏ ਤਰੀਫਾਂ ਤੇਰੀਆਂ.....

ਕੀ ਦੱਸ ਕਰੀਏ ਤਰੀਫਾਂ ਤੇਰੀਆਂ ਨੀ ,
ਤੇਨੂੰ ਰੀਜ਼ ਨਾਲ ਰੱਬ ਨੇ ਬਣਾਇਆ ਹੋਇਆ ਏ,
ਕਰੇਂ ਤੂੰ ਹਨੇਰਿਆਂ ਚ' ਸਦਾ ਚਾਨਣੀ ,
ਜਿਵੇਂ ਮੁਖ ਉੱਤੇ ਚੰਨ ਤੂੰ ਟਿਕਾਇਆ ਹੋਇਆ ਏ,
ਕੀ ਦੱਸ ਕਰੀਏ ਤਰੀਫਾਂ ਤੇਰੀਆਂ......

ਹੋਠਾਂ ਤੇ ਹੈ ਲਾਲੀ ਜਿਵੇਂ ਖਿੜਿਆ ਗੁਲਾਬ ਨੀ ,
ਅੱਖਾਂ ਚ' ਸਰੂਰ ਬੜਾ ਮੁੱਖ ਤੇ ਸ਼ਬਾਬ ਨੀ ,
ਤੂੰ ਤਾਂ ਕਈ ਲੁੱਟ ਲਏ ਹਾਲੇ ਕਈ ਲੁੱਟੇ ਜਾਣੇ ,
ਅਤੇ ਕਈਆਂ ਨੇ ਤਾਂ ਹੋਸ਼ ਭੁਲਾਇਆ ਹੋਇਆ ਏ,
ਕੀ ਦੱਸ ਕਰੀਏ ਤਰੀਫਾਂ ਤੇਰੀਆਂ......

ਕੰਨੀਂ ਤੇਰੇ ਮੁਦਰਾਂ ਤੇ ਨੱਕ ਵਿੱਚ ਕੋਕਾ ਨੀ,
ਜਿਹੜਾ ਤੇਨੂੰ ਤੱਕੇ ਚਾਹੇ ਮਿਲੇ ਇੱਕ ਮੋਕਾ ਨੀ,
ਜਦੋਂ ਰੂਪ ਚੜ ਜਾਵੇ ਅੱਗ ਪਾਣੀਆਂ ਚ' ਲਾਵੇ,
ਸਾਰੇ ਫੱਕਰਾਂ ਨੂੰ ਚੱਕਰਾਂ ਚ' ਪਾਇਆ ਹੋਇਆ ਏ,
ਕੀ ਦੱਸ ਕਰੀਏ ਤਰੀਫਾਂ ਤੇਰੀਆਂ......

ਹਿੱਕ ਨਾਲ ਲੱਗੇ ਰਹਿਣ ਜੁਲਫਾਂ ਦੇ ਨਾਗ ਨੀ,
ਹਰ ਵੇਲੇ ਸੱਜੀ ਰਵੇਂ ਪਰੀਆਂ ਦੇ ਵਾਂਗ ਨੀ,
ਨੀ ਤੂੰ ਵੰਗਾਂ ਛਣਕਾਵੇਂ ਫਿਰ ਕੋਲੋਂ ਲੰਗ ਜਾਂਵੇਂ,
ਪੁਛੇ "ਸੋਹਲ"ਬੂਹੇ ਤੂੰ ਵੀ ਮੰਜਾ ਡਾਇਆ ਹੋਇਆ ਏ,
ਕੀ ਦੱਸ ਕਰੀਏ ਤਰੀਫਾਂ ਤੇਰੀਆਂ ਨੀਂ,
ਤੇਨੂੰ ਰੀਜ਼ ਨਾਲ ਰੱਬ ਨੇ ਬਣਾਇਆ ਹੋਇਆ ਏ.....

ਆਰ.ਬੀ.ਸੋਹਲ




 
Top