ਤੇਰੀ ਹੁਸਨ ਚੜਾਈ ######



ਤੇਰੀ ਹੁਸਨ ਚੜਾਈ ਬਿੱਲੋ ਰਾਣੀਏ ,
ਹਾਏ ਨਖਰੇ ਤੇ ਨਖਰਾ ਵਿਖਾ ਗਈ ,
ਕਿਥੇ ਰਖਿਆ ਸੀ ਰੂਪ ਨੂ ਲੁਕਾ ਕੇ,
ਸਾਰੇ ਮੁੰਡਿਆਂ ਨੂੰ ਪੱਟੂ ਅਜ ਪਾ ਗਈ ,
ਤੇਰੀ ਹੁਸਨ ਚੜਾਈ ................

ਭੰਗੜੇ ਦੇ ਵਿੱਚ ਮੁੰਡੇ ਪਾਉਂਦੇ ਨੇ ਧਮਾਲ ਨੀ,
ਆਜਾ ਬੋਲੀ ਪਾ ਕੇ ਨਚ ਮਿਤਰਾਂ ਦੇ ਨਾਲ ਨੀ,
ਚੁੰਨੀ ਮੁਖ ਤੋਂ ਹਟਾਕੇ, ਜਰਾ ਲੱਕ ਨੂੰ ਹਿਲਾਕੇ ,
ਅੱਗ ਮਿਤਰਾਂ ਦੇ ਸੀਨਿਆਂ ਚ’ ਲਾ ਗਈ ,
ਤੇਰੀ ਹੁਸਨ ਚੜਾਈ ..............

ਜਿਥੇ ਖੜ ਜਾਵੇਂ ਉਥੇ ਬਣ ਜਾਣ ਟੋਲੀਆਂ,
ਤੇਰੇ ਨਾਮ ਦੀਆਂ ਸਾਰੇ ਪਾਣ ਹੁਣ ਬੋਲੀਆਂ,
ਜਦੋਂ ਵੰਗਾਂ ਛਨਕਾਵੇ, ਅੱਗ ਪਾਣੀਆਂ ਚ' ਲਾਵੇ,
ਵਰੇ ਬੱਦਲ ਹਨੇਰੀ ਬਿੱਲੋ ਛਾ ਗੇਈ,
ਤੇਰੀ ਹੁਸਨ ਚੜਾਈ.................

ਦਿਲ ਦੀ ਕਹਾਣੀ ਅਜ ਦਸਦੇ ਨੇ ਸਾਰੇ ਨੀ,
ਰੂਪ ਤੇਰਾ ਦੇਖ ਡੋਲੇ ਅੰਬਰਾਂ ਦੇ ਤਾਰੇ ਨੀ,
ਜਦੋਂ ਨਿਮਾ ਜਿਹਾ ਹੱਸੀ ,ਸਾਡੇ ਦਿਲ ਵਿਚ ਵੱਸੀ,
ਅਜ ਸੋਹਲ ਨੂੰ ਵੀ ਚੱਕਰਾਂ ਚ’ ਪਾ ਗਈ ,
ਤੇਰੀ ਚੜਦੀ...............

ਰਮੇਸ਼ ਭਾਰਦਵਾਜ
 
Top